ਮੈ ਕਮਲੀ ਮੇਰਾ ਢੋਲ ਪ੍ਰਦੇਸੀ,
ਚੜ੍ਹ ਕੋਠੇ ਅਵਾਜਾਂ ਮਾਰਾਂ
ਲੋਕ ਕਹਿਣ ਤੈਨੂੰ ਚੱਜ ਨੀ ਕੋਈ,
ਮੇਰੀ ਜਿੰਦਗੀ ਵਾਗ ਕਹਾਰਾਂ।
ਵਿੱਛੜ ਜਿੰਨਾ ਦੇ ਜਾਦੇ ਲੋਕੋ,
ਉਹ ਜਿੱਤ ਕਿ ਮੰਨ ਲੈਣ ਹਾਰਾਂ।
ਆ ਮਾਹੀਆ ਸਾਨੂੰ ਗੱਲ ਨਾਲ ਲਾ ਲੈ,
ਜਿੰਦ ਕੱਲੀ ਵਾਜੋ ਯਾਰਾਂ।
ਠੰਡੀ ਹਵਾ ਪੱਛੋ ਦੀ ਵਗਦੀ,
ਸੀਨਾ ਚੀਰੇ ਵਾਗ ਕਟਾਰਾਂ।
ਮਲ੍ਹਮ ਇਥੇ ਕਿਸੇ ਨੀ ਲਾਉਣੀ,
ਉਚੇੜਣ ਵਾਲੇ ਮਿਲਣ ਹਜਾਰਾਂ।
ਜੰਗਲ ਵਾਗੂੰ ਲੱਗੇ ਜੱਗ ਸਾਰਾ
ਕਿਸੇ ਦੀਆ ਯਾਰਾਂ ਨਾਲ ਬਹਾਰਾਂ
ਅਵਾਜ ਮੇਰੀ ਤਾ ਪਹੁੰਚ ਨੀ ਸਕਦੀ,
ਪੱਤੋ ਕਿਤੇ ਸੁਣ ਲੈ ਦਿਲ ਦੀਆ ਤਾਰਾਂ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ
ਫੋਨ ਨੰ; 94658-21417