17 C
United Kingdom
Monday, June 22, 2026

More

    ਯੂਕੇ ਵਿੱਚ ਘਟੀ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਪਰ ‘ਲਾਗ’ ਅਜੇ ਵੀ ਵਾਧੇ ਵੱਲ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਇੰਗਲੈਂਡ ਦੇ ਸਾਰੇ ਖੇਤਰਾਂ ਵਿੱਚ ਘੱਟ ਗਈ ਹੈ, ਹਾਲਾਂਕਿ ਵਾਇਰਸ ਦੇ ਲਾਗ ਦੀਆਂ ਦਰਾਂ ਵਿੱਚ ਵਾਧਾ ਹੋਇਆ ਹੈ।ਦਫਤਰ ਫਾਰ ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਦੇ ਅੰਕੜੇ ਦਰਸਾਉਂਦੇ ਹਨ ਕਿ ਕੋਵਿਡ -19 ਕਰਕੇ ਹੋਈਆਂ ਮੌਤਾਂ ਮਾਰਚ  ਦੇ ਮੁਕਾਬਲੇ ਘੱਟ ਪੱਧਰ ‘ਤੇ ਆ ਗਈਆਂ ਹਨ।  ਮੌਤ ਦਰ ਉੱਤਰ-ਪੱਛਮ ਵਿੱਚ ਸਭ ਤੋਂ ਜਿਆਦਾ ਹੈ। ਇੱਥੇ ਕੋਵਿਡ -19 ਨਾਲ ਉੱਤਰ ਪੱਛਮ ਵਿੱਚ ਪ੍ਰਤੀ 100,000 ਆਬਾਦੀ ਵਿੱਚ 2.8 ਮੌਤਾਂ ਹੋਈਆਂ ਜੋ ਕਿ ਜੂਨ ਵਿੱਚ 9.2 ਤੋਂ ਘੱਟ ਹਨ।  ਦੱਖਣ ਪੱਛਮ ਵਿੱਚ ਮੌਤ ਦੀ ਦਰ ਸਭ ਤੋਂ ਘੱਟ ਹੈ ਜਾਣੀ ਕਿ  ਪ੍ਰਤੀ 100,000 ਆਬਾਦੀ ਵਿੱਚ 0.3 ਮੌਤਾਂ ਹਨ ਜੋ ਕਿ ਜੂਨ ਵਿੱਚ 2.1 ਸਨ। ਯੂਕੇ ਦੇ ਕੋਰੋਨਾਵਾਇਰਸ ਦੇ ਪ੍ਰਕੋਪ ਕਰਕੇ ਕੇਂਦਰ ਲੰਡਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਕਾਫ਼ੀ ਗਿਰਾਵਟ ਆਈ ਹੈ।  ਇਹ ਦਰ ਜੁਲਾਈ ਵਿੱਚ 1.2 ਹੋ ਗਈ ਸੀ ਜੋ ਕਿ ਜੂਨ ਵਿੱਚ 3.1 ਸੀ।ਹਾਲਾਂਕਿ ਮੌਤਾਂ ਦੀ ਗਿਣਤੀ ਜ਼ਰੂਰ ਘਟ ਰਹੀ ਹੈ ਪਰ ਯੂਕੇ ਵਿੱਚ ਜੁਲਾਈ ਵਿੱਚ ਤਾਲਾਬੰਦੀ ਢਿੱਲਾਂ ਤੋਂ ਬਾਅਦ ਹੋਰ ਕੇਸ  ਹੋਣੇ ਸ਼ੁਰੂ ਹੋ ਗਏ ਸਨ। ਬਹੁਤ ਸਾਰੇ ਖੇਤਰਾਂ ਵਿੱਚ ਵਾਇਰਸ ਦੇ ਫੈਲਣ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਕਿੰਗਜ਼ ਕਾਲਜ ਲੰਡਨ ਦੁਆਰਾ ਚਲਾਏ ਜਾ ਰਹੇ ਕੋਵਿਡ ਸਿਮਟਮ ਟ੍ਰੈਕਰ ਐਪ ਪ੍ਰੋਜੈਕਟ ਦੇ ਖੋਜਕਰਤਾਵਾਂ ਨੇ ਕਿਹਾ ਕਿ ਅੰਕੜੇ ਇਹ ਦਰਸਾਉਂਦੇ ਹਨ ਕਿ ਲਾਗ ਦੀ ਗਿਣਤੀ ਵਧ ਰਹੀ ਹੈ। ਸਿਹਤ ਵਿਭਾਗ ਦੇ ਅਨੁਸਾਰ, ਰੋਜ਼ਾਨਾ ਮਾਮਲਿਆਂ ਦੀ ਗਿਣਤੀ ਬੁੱਧਵਾਰ ਨੂੰ 24 ਘੰਟਿਆਂ ਵਿੱਚ 1,522 ਹੋ ਗਈ ਸੀ ਜੋ ਕਿ ਅੱਧ ਜੂਨ ਤੋਂ ਬਾਅਦ ਦੀ ਸਭ ਤੋਂ ਵੱਧ ਗਿਣਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!