15.9 C
United Kingdom
Sunday, September 6, 2026

More

    “ਨਾਕਾਬੰਦੀ ਮੋਰਚੇ ” 15 ਤੋਂ 20 ਸਤੰਬਰ ਦੇ ਪੱਕੇ ਮੋਰਚਿਆਂ ਦੇ ਐਲਾਨ ਨਾਲ ਸਮਾਪਤ

    ਮੋਗਾ (ਮਿੰਟੂ ਖੁਰਮੀ)

    ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਅਕਾਲੀ- ਭਾਜਪਾ ਲੀਡਰਾਂ ਦੀ ਪਿੰਡਾਂ ਅੰਦਰ ਕੀਤੇ “ਨਾਕੇਬੰਦੀ ਧਰਨਿਆਂ” ਦੇ ਆਖਰੀ ਦਿਨ ਅੱਜ ਨਿਹਾਲ ਸਿੰਘ ਵਾਲਾ ਦੇ ਲਗਭਗ ਡੇਢ ਦਰਜਨ ਪਿੰਡਾਂ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਦੇ ਵੱਡੇ ਇਕੱਠ ਕੀਤੇ ਗਏ । ਇਹਨਾਂ ਧਰਨਿਆਂ ਦੀ ਸਮਾਪਤੀ ਦੇ ਨਾਲ ਹੀ ਜੱਥੇਬੰਦੀ ਦੇ ਆਗੂਆਂ ਵੱਲੋਂ ਅਗਲੇ ਸੰਘਰਸ਼ ਦਾ ਵੀ ਐਲਾਨ ਕਰ ਦਿੱਤਾ ਗਿਆ । ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਪ੍ਰਧਾਨ ਗੁਰਚਰਨ ਰਾਮਾ ਅਤੇ ਬਲਾਕ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਅੱਜ ਆਖਰੀ ਦਿਨ ਬਲਾਕ ਨਿਹਾਲ ਸਿੰਘ ਵਾਲਾ ਦੇ ਲਗਪਗ ਡੇਢ ਦਰਜਨ ਪਿੰਡਾਂ ਸੈਦੋਕੇ, ਮਧੇਕੇ, ਭਾਗੀਕੇ ,ਹਿੰਮਤਪੁਰਾ ,ਮਾਛੀਕੇ , ਬਿਲਾਸਪੁਰ ,ਰਾਮਾ ,ਕੁੱਸਾ,ਮੀਨੀਆਂ ,ਰਣਸੀਂਹਕਲਾਂ ,ਪੱਤੋ ,ਦੀਨਾ ,ਪੱਖਰਵੱਡ ਖਾਈ ,ਰੌਂਤਾ ਵਿੱਚ ਪਿੰਡਾਂ ਦੀਆਂ ਫਿਰਨੀਆਂ ਤੇ “ਅਕਾਲੀ ਭਾਜਪਾ ਲੀਡਰਾਂ ਦਾ ਪਿੰਡਾਂ ਵਿੱਚ ਵੜਨਾ ਮਨ੍ਹਾਂ ਹੈ ” ਦੇ ਬੈਨਰ ਟੰਗ ਕੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਖੁੱਲੀ ਮੰਡੀ ਦੇ ਖੇਤੀ ਨੀਤੀ ਸੰਬੰਧੀ ਜਾਰੀ ਕੀਤੇ ਤਿੰਨ ਆਰਡੀਨੈਂਸਾਂ, ਬਿਜਲੀ ਸੋਧ ਬਿੱਲ 2020 ਅਤੇ ਭੂਮੀ ਗ੍ਰਹਿਣ ਬਿੱਲ 2018 ਨੂੰ ਰੱਦ ਕਰਵਾਉਣ ਲਈ ਲੋਕਾਂ ਵੱਲੋਂ ਲਹਿਰ ਖੜੀ ਕਰਨ ਦਾ ਅਹਿਦ ਲਿਆ ਗਿਆ, ਓਥੇ ਨਾਲ ਹੀ ਸੂਬਾ ਕਮੇਟੀ ਵੱਲੋਂ ਅਗਲੇ ਸੰਘਰਸ਼ ਦਾ ਵੀ ਐਲਾਨ ਕਰ ਦਿੱਤਾ ਗਿਆ ਜਿਸ ਤਹਿਤ 15 ਸਤੰਬਰ ਤੋਂ 20 ਸਤੰਬਰ ਤੱਕ ਦੋ ਥਾਵਾਂ ਪਟਿਆਲਾ ਅਤੇ ਬਾਦਲ ਪਿੰਡ ਵਿੱਚ ਪੱਕੇ ਮੋਰਚੇ ਲਾਏ ਜਾਣਗੇ । ਜਿਨ੍ਹਾਂ ਦੀ ਤਿਆਰੀ ਵਜੋਂ ਪਿੰਡਾਂ ਅੰਦਰ ਮੁਹਿੰਮ ਲਾਮਬੰਦ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਹਕੂਮਤ ਵੱਲੋਂ ਖੇਤੀ ਸੰਬੰਧੀ ਜੋ ਤਿੰਨ ਆਰਡੀਨੈਂਸ ਜਾਰੀ ਕੀਤੇ ਹਨ , ਉਹ ਕਿਸਾਨਾਂ ਹੱਥੋਂ ਜਮੀਨਾਂ ਖੋਹ ਕੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦਾ ਸਾਧਨ ਹਨ ਜਿੰਨਾਂ ਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਵੀ ਲਾਗੂ ਨਹੀਂ ਹੋਣ ਦੇਣਗੇ । ੳੁਹਨਾਂ ਕਿਹਾ ਕਿ ਕਰੋਨਾ ਦੀ ਅਾੜ ਹੇਠ ਨਵੀਅਾਂ ਅਾਰਥਿਕ ਨੀਤੀਅਾਂ ਲਾਗੂ ਕਰਨ ਲੲੀ ਸੂਬੇ ਵਿੱਚ ਦਫਾ਼ 144 ਲਾਗੂ ਕਰਨਾ ਹੱਕੀ ਸੰਘਰਸ਼ਾਂ ਨੂੰ ਰੋਕਣ ਦਾ ਬਹਾਨਾ ਹੈ । ਪਰ ਪੰਜਾਬ ਦੇ ਕਿਸਾਨਾਂ ਦੇ ਪੰਜ ਦਿਨਾਂ “ਨਾਕਾਬੰਦੀ ਮੋਰਚਿਆਂ” ਨੇ ਇਹ ਦਿਖਾ ਦਿੱਤਾ ਹੈ ਕਿ ਲੋਕ ਆਪਣੇ ਹੱਕਾਂ ਦੀ ਰਾਖੀ ਲਈ ਸਰਕਾਰ ਦੀ ਦਫ਼ਾ 144 ਦੀ ਵੀ ਦਫ਼ਾ ਪੱਟਣੀ ਜਾਣਦੇ ਹਨ । ਉਹਨਾਂ ਮੰਗ ਕੀਤੀ ਕਿ ਕੇਂਦਰ ਵੱਲੋਂ ਜਾਰੀ ਕੀਤੇ ਖੇਤੀ ਅਤੇ ਬਿਜਲੀ ਨਾਲ ਸੰਬੰਧਿਤ ਤਿੰਨ ਆਰਡੀਨੈਂਸ ਰੱਦ ਕੀਤੇ ਜਾਣ । ਪੈਟਰੋਲ ਅਤੇ ਡੀਜ਼ਲ ਦਾ ਸਰਕਾਰੀਕਰਨ ਕੀਤਾ ਜਾਵੇ । ਵੱਡੇ ਜਾਗੀਰਦਾਰਾਂ ਅਤੇ ਸਰਮਾੲੇਦਾਰਾਂ ‘ਤੇ ਮੋਟੇ ਟੈਕਸ ਲਗਾਕੇ ੳੁਗਰਾਹਿਅਾ ਪੈਸਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਅਾਫ ਕਰਨ ਅਤੇ ਖੇਤੀ ਖੇਤਰ ਵਿੱਚ ਬੱਜਟ ਵਜੋਂ ਲਾੲਿਅਾ ਜਾਵੇ । ਸ਼ਾਹੂਕਾਰਾ ਕਰਜ਼ਾ ਪ੍ਰਬੰਧ ਰੱਦ ਕਰਕੇ ਲੋਕ ਪੱਖੀ ਕਰਜ਼ਾ ਕਾਨੂੰਨ ਬਣਾੲਿਅਾ ਜਾਵੇ । ਜ਼ਮੀਨੀ ਤੋਟ ਨੂੰ ਪੂਰਾ ਕਰਨ ਲੲੀ ਕਿਸਾਨ -ਮਜ਼ਦੂਰ ਪੱਖੀ ਜ਼ਮੀਨੀ ਸੁਧਾਰ ਕੀਤੇ ਜਾਣ। ਲੋਕਾਂ ਦੇ ਜਮਹੂਰੀ ਹੱਕਾਂ ਨੂੰ ਬਹਾਲ ਕੀਤਾ ਜਾਵੇ । ਜਨਤਕ ਆਗੂਆਂ ਅਤੇ ਬੁੱਧੀਜੀਵੀਆਂ ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ। ਮੌਂਨਟੇਕ ਸਿੰਘ ਆਹਲੂਵਾਲੀਆ ਕਮੇਟੀ ਜੋ ਕਿਸਾਨ ਮਾਰੂ ਫੈਸਲਿਆਂ ਦੀਆਂ ਸਿਫਾਰਸ਼ਾਂ ਕਰਦੀ ਹੈ, ਨੂੰ ਰੱਦ ਕੀਤਾ ਜਾਵੇ । ਅੱਜ ਦੇ ਇਹਨਾਂ ਕਿਸਾਨ ਨਾਕਿਆਂ ਵਿੱਚ ਸੈਂਕੜੇ ਕਿਸਾਨਾਂ ,ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ।ਇਹਨਾਂ ਧਰਨਿਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਅਮਰਜੀਤ ਸਿੰਘ ਸੈਦੋਕੇ , ਗੁਰਚਰਨ ਸਿੰਘ ਰਾਮਾ , ਬੂਟਾ ਸਿੰਘ ਭਾਗੀਕੇ , ਕੇਵਲ ਸਿੰਘ ਬੱਧਨੀ ਕਲਾਂ , ਹਰਬੰਸ ਮੱਦਾ ਬਿਲਾਸਪੁਰ , ਜਗਮੋਹਣ ਸੈਦੋਕੇ ਆਦਿ ਤੋਂ ਬਿਨਾਂ ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮ ਰਾਮਾਂ, ਗੁਰਮੁਖ ਹਿੰਮਤਪੁਰਾ , ਨਿਰਮਲ ਸਿੰਘ ਹਿੰਮਤਪੁਰਾ ਅਤੇ ਡੀ ਟੀ ਐਫ ਦੇ ਸੂਬਾ ਪ੍ਰਧਾਨ ਦਿਗਵਿਜੈਪਾਲ, ਬਲਾਕ ਪ੍ਰਧਾਨ ਅਮਨਦੀਪ ਮਾਛੀਕੇ, ਸ਼ਿੰਗਾਰਾ ਸਿੰਘ ਸੈਦੋਕੇ ਆਦਿ ਆਗੂਆਂ ਨੇ ਆਪਣੀਆਂ ਜਥੇਬੰਦੀਆਂ ਵੱਲੋਂ ਨਾਕਿਆਂ ਦੀ ਹਮਾਇਤ ਕਰਦਿਆਂ ਸੰਬੋਧਨ ਕੀਤਾ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!