3.4 C
United Kingdom
Sunday, March 8, 2026

More

    ਰੂਹਦਾਰੀ

    ਰਜਨੀ ਵਾਲੀਆ, ਕਪੂਰਥਲਾ
    (ਪੁਸਤਕ “ਟੁੱਟਣਾ ਵੀ ਖੂਬਸੂਰਤ ਹੁੰਦੈ” ਵਿੱਚੋਂ)

    ਰੂਹ ਦੇ ਧੁਰ ਅੰਦਰ ਤੱਕ ਵਾਸ ਕਰ ਜਾਣਾਂ।
    ਉਸ ਦੇ ਅੰਦਰ ਖਾਕ ਹੋ ਕੇ,
    ਉਸ ਦੇ ਲੂੰ ਲੂੰ ਦਾ ਮੰਥਨ ਕਰਨਾ,
    ਹਰ ਇੱਕ ਦੇ ਨਸੀਬ ਵਿੱਚ ਨਹੀਂ ਹੁੰਦਾ।
    ਰੂਹਦਾਰੀ ਹੋ ਜਾਵੇ ਤਾਂ,
    ਫਿਰ ਜੀ ਕਰਦੈ ਕਿ ਹੁਣ ਮੈਂ,
    ਤੇਰੇ ਲਈ ਹੀ ਲਿਖਾਂਗੀ।
    ਜੋ ਵੀ ਮੰਨ ਨੇ ਕਿਹਾ।
    ਪੈ ਗਈ ਰੂਹਾਂ ਦੀ ਜੋ ਸਾਂਝ,
    ਉਸ ਸਾਂਝ ਤੇ ਖਾਕ ਫਨਾਂਹ,
    ਹੋਣ ਤੱਕ ਵੀ ਜਾਣਾਂ ਏ ਮੈਂ,
    ਮੇਰੇ ਨਾਲ ਤੁਰਿਆ ਏਂ ਤਾਂ,
    ਤੁਰਦਾ ਰਹੀਂ ਕੌਲ ਕੀਤਾ ਈ ਤੇ,
    ਪੁਗਾ ਕੇ ਦੱਸੀਂ।
    ਜੇ ਕੀਤਾ ਈ ਤੇ ਸੱਚਾ ਕਰੀਂ।
    ਓ ਜੋ ਕੁਝ ਨੀ ਮੰਗਦਾ।
    ਪਰ ਬਿਨਾਂ ਮੰਗਿਆਂ ਸਭ ਕੁਝ,
    ਮਿਲਦਾ ਸੰਤੋਖ ਰੱਖੀਂ।
    ਮੰਗੀ ਨਾ ਬਿਨਾਂ ਮੰਗਿਆਂ ਮਿਲ,
    ਜਾਣੈਂ ਤੈਨੂੰ,
    ਮੇਰਾ ਮੋਹ,
    ਮੇਰਾ ਵਿਸ਼ਵਾਸ,
    ਤੇ ਜੋ ਵੀ ਹੋ ਸਕਿਆ।
    ਤੇਰੇ ਮੇਰੇ ਸਾਹਾਂ ਦੀ ਰਿਦਮ,
    ਨਵੇਂ ਸੁਰ ਛੇੜੇਗੀ।
    ਨਵਾਂ ਰਾਗ ਬਣੇਗਾ,
    ਤੇ ਹਵਾਵਾਂ ਦੀ ਗੋਦ ਵਿੱਚ,
    ਤਹਿਲਕਾ ਮਚਾ ਕੇ ਰੱਖਣਯੋਗ ਹੋਵੇਗਾ।
    ਮੇਰੀ ਰਮਜ਼ ਤੂੰ ਸਮਝੀਂ,
    ਤੇਰੀ ਮੈਂ ਸਮਝ ਲਈ ਏ।
    ਮੇਰੀ ਅੱਖ ਵਿੱਚੋਂ ਡੁੱਲਦੇ ਹੰਝੂ,
    ਬੋਚ ਲਵੀਂ ਜ਼ਮੀਨ ਤੇ,
    ਫਨਾਂਹ ਹੋਣ ਤੋਂ ਪਹਿਲਾਂ।
    ਉਹਨਾਂ ਦੇ ਵਗਣ ਦਾ ਕਾਰਨ,
    ਰਜਨੀ,
    ਕਦੇ ਫੇਰ ਦੱਸੇਗੀ।
    ਤੇ ਜੇ ਦੱਸੇ ਬਿਨਾਂ ਹੀ ਬੁਝ ਲਵੇਂ ਤਾਂ,
    ਫੇਰ ਤਾਂ,
    ਬਸ,
    ਬਸ,
    ਬਸ,
    ਹੋਰ ਕੀ ਲੋਚਣਾਂ,
    ਮੈਂ ਤਾਂ ਤੇਰੀ ਆਂ,
    ਹੁਣ ਤੂੰ ਹੀ ਸੋਚਣਾਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!