13.1 C
United Kingdom
Sunday, June 7, 2026

More

    ਕ੍ਰਾਈਸਟਚਰਚ ਹਮਲੇ ਦੇ 29 ਸਾਲਾ ਦੋਸ਼ੀ ਨੂੰ ਸਜਾ ਸੁਨਾਉਣ ਦੀ ਅੱਜ ਸ਼ੁਰੂ ਹੋਵੇਗੀ ਕਾਰਵਾਈ

    -ਸੁਰੱਖਿਆ ਹਿਤ ਰਸਤੇ ਬੰਦ ਪੁਲਿਸ ਇਮਾਰਤਾਂ ‘ਤੇ ਤਾਇਨਾਤ
    -ਹਰਜਿੰਦਰ ਸਿੰਘ ਬਸਿਆਲਾ-

    ਔਕਲੈਂਡ 24 ਅਗਸਤ-ਬੀਤੇ ਸਾਲ 15 ਮਾਰਚ ਨੂੰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ਦੇ ਵਿਚ ਸ਼ਰੇਆਮ ਗੋਲੀਆਂ ਚਲਾ ਕੇ 51 ਨਿਹੱਥੇ ਨਮਾਜੀਆਂ ਨੂੰ ਮਾਰਨ ਦੇ ਦੋਸ਼ ਵਿਚ, 40 ਹੋਰਾਂ ਨੂੰ ਮਾਰਨ ਦੇ ਇਰਾਦਾ ਕਤਲ ਵਿਚ ਅਤੇ ਇਕ ਅੱਤਵਾਦ ਨਾਲ ਸਬੰਧਿਤ ਕੇਸ ਵਿਚ 29 ਸਾਲਾ ਬ੍ਰੈਨਟਨ ਟਾਰੈਂਟ ਨੂੰ ਸਜਾ ਸੁਨਾਉਣ ਦੀ ਕਾਰਵਾਈ ਅੱਜ ਸ਼ੁਰੂ ਹੋ ਗਈ ਹੈ। ਇਹ ਸਜਾ ਤਿੰਨ ਤੋਂ ਚਾਰ ਦਿਨ ਤੱਕ ਜਾਰੀ ਰਹੇਗੀ ਕਿਉਂਕਿ ਇਸ ਦੌਰਾਨ ਸਾਰੇ ਪੀੜ੍ਹਤ ਪਰਿਵਾਰਾਂ ਦੇ ਦੁਖ ਬਿਆਨ ਕਰਦੇ ਪੱਤਰ ਵੀ ਪੜ੍ਹੇ ਜਾਣੇ ਹਨ। ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ। ਕੋਰਟ ਨੂੰ ਜਾਣ ਵਾਲਾ ਰਸਤਾ ਬੰਦ ਹੈ। ਪੁਲਿਸ ਕੋਰਟ ਦੀ ਇਮਾਰਤ ਅਤੇ ਹੋਰ ਥਾਵਾਂ ਦੀਅੰ ਛੱਤਾਂ ਉਤੇ ਵੀ ਤਾਇਨਾਤ ਕੀਤੀ ਗਈ ਹੈ।  ਮਾਣਯੋਗ ਜੱਜ ਕੈਮਰਨ ਮੈਂਡਰ ਇਸ ਸਜ਼ਾ ਦਾ ਕਾਰਵਾਈ ਨੂੰ ਪੂਰਾ ਕਰਨਗੇ। ਬਹੁਤ ਸਾਰੇ ਲੋਕ  ਕੋਰਟ ਦੇ ਅੰਦਰ ਜਾਣ ਵਾਸਤੇ ਲਾਈਨਾਂ ਵਿਚ ਲੱਗੇ ਹਨ। ਪੀੜਤ ਪਰਿਵਾਰਾਂ ਦੇ ਮੈਂਬਰਾਂ ਦੇ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਮੀਡੀਆ ਨੂੰ ਲਾਈਵ ਕਵਰੇਜ ਕਰਨ ਤੋਂ ਮਨਾਹੀ ਕੀਤੀ ਗਈ ਹੈ ਪਰ ਦੁਪਹਿਰ ਰੋਟੀ ਵਾਲੇ ਸਮੇਂ ਦੇ ਵਿਚ ਜਾਂ ਅੰਤ ਦੇ ਵਿਚ ਅੱਜ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਕ ਦੋਸ਼ੀ ਨੂੰ 92 ਦੇ ਕਰੀਬ ਜਾਂ ਇਸ ਤੋਂ ਵੀ ਵੱਧ ਦੋਸ਼ਾਂ ਦੀਆਂ ਸਜਾਵਾਂ ਸੁਣਾਈਆਂ ਜਾਣਗੀਆਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!