ਵੇ ਮੈਂ ਐਸੇ ਯਾਰ ਪਿਛੇ ਆਂ ਫ਼ਕੀਰ ਹੋ ਗਿਆ
ਜਿਹੜਾ ਆਸ਼ਕ ਬਣਾ ਕੇ ਮੈਨੂੰ ਪੀਰ ਹੋ ਗਿਆ
ਕੋਈ ਲਾ ਗਿਆ ਏ ਗੁੱਝੀ, ਮੈਥੋਂ ਜਿਹੜੀ ਨਈਂਓ ਬੁਝੀ
ਸਾਨੂੰ ਕਰਕੇ ਪਿਆਸ, ਆਪ ਨੀਰ ਹੋ ਗਿਆ
ਵੇ ਮੈਂ ਐਸੇ ਯਾਰ ਪਿਛੇ ਆਂ ਫ਼ਕੀਰ ਹੋ ਗਿਆ
ਸਾਂਭੀ ਬੈਠਾ ਸਾਂ ਕਮਾਈ, ਓਹਨੇ ਘੜੀ ਵੀ ਨਾ ਲਾਈ
ਅੱਧੇ ਤੇਰੇ ਅੱਧੇ ਮੇਰੇ, ਢੇਰੀ ਦੋ ਥਾਂ ‘ਤੇ ਪਾਈ
ਇੰਜ ਸਾਹਵਾਂ ਮੇਰਿਆ ‘ਚ ਓਹਦਾ ਸੀਰ ਹੋ ਗਿਆ
ਵੇ ਮੈਂ ਐਸੇ ਯਾਰ ਪਿਛੇ ਆਂ ਫ਼ਕੀਰ ਹੋ ਗਿਆ
ਦਿਲ ਕਦਮਾਂ ‘ਚ ਰੱਖੇ, ਨਾਲ ਨੈਣੀ ਝੱਲੇ ਪੱਖੇ
ਜੁੱਤੀ ਖੱਲ ਦੀ ਬਣਾਈ, ਓਹਦੇ ਪੈਰਾਂ ਵਿੱਚ ਪਾਈ
ਦਿੱਤਾ ਸਭ ਮੈ ਲੁਟਾ, ਉਹ ਅਮੀਰ ਹੋ ਗਿਆ
ਵੇ ਮੈਂ ਐਸੇ ਯਾਰ ਪਿਛੇ ਆਂ ਫ਼ਕੀਰ ਹੋ ਗਿਆ
ਪਲ ਸਧਰਾਂ ਦੇ ਨੀਤੇ, ਜਾਣੇ ਉਹੀ ਕਿਵੇਂ ਬੀਤੇ
ਫੜੀ ਹੱਥ ਬੈਠਾ ਧਾਗੇ, ਓਹਨੇ ਜਰਾ ਵੀ ਨਾ ਸੀਤੇ
ਬਾਣਾ ਆਸ਼ਕੀ ਦਾ ਮੇਰਾ ਲੀਰੋ ਲੀਰ ਹੋ ਗਿਆ
ਵੇ ਮੈਂ ਐਸੇ ਯਾਰ ਪਿੱਛੇ ਆਂ ਫ਼ਕੀਰ ਹੋ ਗਿਆ
ਜਦੋ ਲਾ ਹੀ ਬੈਠਾਂ ਜੀ, ਫਿਰ ਬਚਣਾ ਸੀ ਕੀ
ਓਹਦਾ ਕਤਲ ਸੀ ਇਰਾਦਾ, ਫਿਰ ਪਾਉਂਦਾ ਰੌਲਾ ਕੀ
ਇੰਜ ਖੋਲੀਆਂ ਸੂ ਬਾਹਾਂ, ਉਤੇ ਚੁੱਕੀਆਂ ਨਿਗਾਹਾਂ
“ਰਾਵੀ” ਖਿੱਚਵਾਂ ਕਲੇਜੇ ਪਾਰ ਤੀਰ ਹੋ ਗਿਆ
ਵੇ ਮੈਂ ਐਸੇ ਯਾਰ ਪਿੱਛੇ ਆਂ ਫ਼ਕੀਰ ਹੋ ਗਿਆ…
-ਰਾਵੀ ਕੌਰ ਨਿਊਯਾਰਕ
rkaur445@gmail.com