ਅਸ਼ੋਕ ਵਰਮਾ
ਬਠਿੰਡਾ,23 ਅਗਸਤ। ਲੰਮੇ ਸਮੇ ਤੋਂ ਹਜਾਰਾਂ ਲੋਕਾਂ ਨੂੰ ਰੁਜਗਾਰ ਦੇਣ ਅਤੇ ਸਿੰਚਾਈ ਦਾ ਪਾਣੀ ਪੰਜਾਬ ਦੇ ਕੋਨੇ ਚ ਪਹੁੰਚਾ ਕਿ ਹਰੀ ਕਰਾਂਤੀ ਲਿਆਉਣ ਵਾਲਾ ਸਿੰਚਾਈ ਵਿਭਾਗ ਸਰਕਾਰ ਦੀ ਮਾੜੀ ਨਜਰ ਦੀ ਭੇਟ ਚੜਕੇ ਨਿੱਜੀ ਹੱਥਾਂ ਚ ਬਹੁਤ ਤੇਜੀ ਨਾਲ ਜਾ ਰਿਹਾ ਹੈ । ਪੀ ਡਬਲਯੁ ਡੀ ਫ਼ੀਲਡ ਤੇ ਵਰਕਸਾਪ ਵਰਕਰਜ ਯੂਨੀਅਨ ਦੇ ਸੁਬਾਈ ਪ੍ਰਧਾਨ ਦਰਸ਼ਨ ਬੇਲੂਮਾਜਰਾ,ਮੱਖਣ ਵਹਿਦਪੁਰੀ, ਸੁਖਦੇਵ ਚਿੰਗਾਲੀਵਾਲਾ, ਆਗੂਆਂ ਨੇ ਦੱਸਿਆ ਕਿ ਕਰੀਬ 14500 ਕਿਲੋਮੀਟਰ ਲੰਮੀਆਂ ਨਹਿਰਾਂ ਜਿਸ ਕਈ ਅੰਤਰਰਾਜੀ ਕਈ ਵੱਡੀਆਂ ਛੋਟੀਆਂ ਨਹਿਰਾਂ ਮੌਜੂਦ ਹਨ ਜੋ 14.22 ਐਮ ਏ ਐਫ਼ ਪਾਣੀ ਨਿਰਧਾਰਤ ਸਥਾਨਾਂ ਤੇ ਲੈ ਕੇ ਜਾਦੀਆਂ ਹਨ ਜਿਸ ਨਾਲ ਪੰਜਾਬ ਹਰਿਆਣਾ ਰਾਜਸਥਾਨ ਜਿਥੇ ਸਿੰਚਾਈ ਲਈ ਵਰਤੋਂ ਕਰਦੇ ਹਨ ਉਥੇ ਪੀਣ ਲਈ ਵੀ ਇਹੋ ਪਾਣੀ ਦੀ ਵਰਤਿਆ ਜਾਂਦਾ ਹੈ। ਉਨਾਂ ਦੱਸਿਆ ਕਿ ਸਰਕਾਰ ਵੱਲੋਂ 1949 ਚ ਹੋਂਦ ਚ ਲਿਆਂਦੇ ਇਸ ਵਿਭਾਗ ਦੀਆਂ 24263 ਅਸਾਮੀਆ ਜਿਹਨਾਂ ਤੇ 120 ਕਿਸਮ ਦੇ ਮੁਲਾਜਮ ਕੰਮ ਕਰਦੇ ਸਨ ਸਰਕਾਰ ਨੇ 867 ਅਸਾਮੀਆਂ ਤੇ ਕਟ ਲਾ ਕੇ15605 ਅਸਾਮੀਆਂ ਤਕ ਸੀਮਤ ਕਰ ਦਿਤਾ ਹੈ। ਆਗੂਆਂ ਨੇ ਦੱਸਿਆ ਕਿ ਅੱਜ ਵੀ ਵਿਭਾਗ ਚ 17494 ਮੁਲਾਜਮ ਕੰਮ ਕਰਦੇ ਹਨ ਜਿੱਥੇ 1893 ਕੰਮ ਕਰਦੇ ਮੁਲਾਜਮਾਂ ਦੀਆਂ ਅਸਾਮੀਆਂ ਖਤਮ ਕਰ ਦਿੱਤੀਆਂ ਉਥੇ ਕਈ ਦਫ਼ਤਰਾਂ ਦਾ ਵੀ ਨਾਮੋ ਨਿਸਾਨ ਮਿਟਾ ਦਿਤਾ ਜਿਸ ਨਾਲ ਵਿਭਾਗ ਚ ਕੰਮ ਕਰਦੇ ਦਰਜਾ ਤਿੰਨ ਤੇ ਦਰਜਾ ਚਾਰ ਕਾਮਿਆਂ ਵਿੱਚ ਭਾਰੀ ਚਿੰਤਾਂ ਤੇ ਬੇਚੈਨੀ ਮਹਿਸੂਸ ਕਰ ਰਹੇ ਹਨ ਇਸ ਤੋਂ ਵੀ ਦੁਖਦਾਈ ਗੱਲ ਇਹ ਹੈ ਕਿ ਵਿਭਾਗ ਚ ਅੰਗਹੀਣ, ਵਿਧਵਾਂ ਤੇ ਔਰਤ ਕਰਮਚਾਰੀ ਇਸ ਫ਼ੈਸਲੇ ਤੋ ਭੈਅ- ਭੀਤ ਹਨ ਉਹਨਾਂ ਨੁੰ ਘਰੋਂ ਬੇਘਰ ਹੋਣ ਦੀ ਚਿੰਤਾ ਖਾ ਰਹੀ ਹੈ। ਪੀ ਡਬਲਯੁ ਡੀ ਫ਼ੀਲਡ ਤੇ ਵਰਕਸਾਪ ਵਰਕਰਜ ਯੂਨੀਅਨ ਦੇ ਆਗੂ ਅਨਿਲ ਕੁਮਾਰ ਬਰਨਾਲਾ,ਗੁਰਦੀਪ ਸਿੰਘ ਬਠਿੰਡਾ,ਮੱਖਣ ਸਿੰਘ ਉਡੱਤ,ਕਿਸ਼ੋਰ ਚੰਦ ਗਾਜ,ਜਸਵੀਰ ਖੋਖਰ,ਜਸਵੀਰ ਸੀਰਾ ਜਗਲਾਤ, ਜੱਗਾ ਸਿੰਘ ਅਲੀਸ਼ੇਰ,ਸੁਖਚੈਨ ਸਿੰਘ,ਮੱਖਣ ਖਣਗਵਾਲ,ਰਣਬੀਰ ਟੂਸੇ ਲਖਵੀਰ ਭਾਗੀਵਾਂਦਰ,ਸੁਖਮੰਦਰ ਧਾਲੀਵਾਲ,ਕੁਲਵਿੰਦਰ ਸਿੱਧੂ, ਨੇ ਕਿਹਾ ਕਿ ਜਲ ਸਰੋਤ ਕਾਮਿਆਂ ਨੂੰ ਬਚਾਉਣ ਲਈ ਜਥੇਬੰਦੀ ਲਗਾਤਾਰ ਤੇ ਤਿੱਖਾ ਸੰਘਰਸ ਲਈ ਤਿਆਰ ਹੈ ਇਹਨਾਂ ਕਾਮਿਆਂ ਨੂੰ ਬਚਾਉਣ ਲਈ ਕੋਈ ਵੀ ਕੁਰਬਾਨੀ ਕਰਨੀ ਪਏ ਜਥੇਬੰਦੀ ਅੱਗੇ ਹੋ ਕੇ ਲੜੇਗੀ ।