23.1 C
United Kingdom
Sunday, June 21, 2026

More

    ਸਿਹਤ ਮੁਲਾਜ਼ਮ ਦੀ ਕੁੱਟਮਾਰ ਕਰਨ ਵਾਲੇ ਡੇਰੇਦਾਰ ਅਤੇ ਉਸ ਦੇ ਚੇਲਿਆਂ ਨੂੰ ਹੋਵੇ ਸਖਤ ਸਜ਼ਾ- ਮਹੰਤ ਹਰਪਾਲ ਦਾਸ

    ਮਹਿਲ ਕਲਾਂ 20 ਅਗਸਤ (ਜਗਸੀਰ ਸਿੰਘ ਸਹਿਜੜਾ)

    ਸਬ ਸੈਂਟਰ ਜਰਖੜ ਵਿਖੇ ਮਲਟੀ ਪਰਪਜ਼ ਹੈਲਥ ਵਰਕਰ ਮਸਤਾਨ ਸਿੰਘ ਦੀ ਖਾਨਪੁਰ ਵਿਖੇ ਇੱਕ ਡੇਰੇਦਾਰ ਤੇ ਉਸ ਦੇ ਪੈਰੋਕਾਰਾਂ ਵੱਲੋਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਉਸਦੀ ਦਾੜ੍ਹੀ ਤੇ ਕੇਸ ਪੁੱਟਣ ਅਤੇ ਉਸ ਨੂੰ ਉਸਦੀ ਹੀ ਪੱਗ ਨਾਲ ਲਗਾਤਾਰ ਤਿੰਨ ਘੰਟੇ ਬੰਨ੍ਹ ਕੇ ਰੱਖਣ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਲ ਇੰਡੀਆ ਹਿਊਮਨ ਰਾਈਟਸ ਪੰਜਾਬ ਦੇ ਚੀਫ਼ ਐਡਵਾਈਜ਼ਰ ਮਹੰਤ ਹਰਪਾਲ ਦਾਸ ਜੀ ਨੇ ਕਿਹਾ ਕਿ ਅੱਜ ਮਹਾਂਮਾਰੀ ਦੌਰਾਨ ਡਾਕਟਰੀ ਅਮਲਾ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਦੁਨੀਆਂ ਨੂੰ ਬਚਾਉਣ ਦੇ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਡਾਕਟਰਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਡੇਰੇਦਾਰ ਅਤੇ ਉਸ ਦੇ ਪੈਰੋਕਾਰਾਂ ਖਿਲਾਫ਼ ਪੁਲਸ ਵਿਭਾਗ ਨੂੰ ਸਖਤ ਕਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ, ਉਨ੍ਹਾਂ ਇਹ ਵੀ ਕਿਹਾ ਕੇ ਥਾਂ ਥਾਂ ਉੱਪਰ ਨਸ਼ਾ ਕਰਨ ਵਾਲੇ ਲੋਕਾਂ ਵੱਲੋਂ ਖੋਲ੍ਹੇ ਗਏ ਡੇਰੇ ਬੰਦ ਕਰਵਾਏ ਜਾਣ ਕਿਉਂ ਜੋ ਇਨ੍ਹਾਂ ਡੇਰਿਆਂ ਵਿੱਚ ਹੀ ਗਲਤ ਲੋਕ ਰਹਿ ਕੇ ਗਲਤ ਕੰਮ ਕਰ ਰਹੇ ਹਨ । ਮਸਤਾਨ ਸਿੰਘ ਦੀ ਮਦਦ ਲਈ ਗਈ ਸਿਹਤ ਕਰਮਚਾਰੀ ਹਰਪ੍ਰੀਤ ਕੌਰ ਦੀ ਵੀ ਡੇਰੇ ਦੇ ਪੈਰੋਕਾਰਾਂ ਵੱਲੋਂ ਲੱਤ ਤੇ ਬਾਲਾ ਮਾਰ ਦੇਣ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦਾ ਪ੍ਰਗਟਾਵਾ ਕਰਦਿਆਂ ਮਹੰਤ ਹਰਪਾਲ ਦਾਸ ਜੀ ਨੇ ਇਹ ਵੀ ਕਿਹਾ ਕਿ ਇਹਨਾਂ ਡੇਰਿਆਂ ਵਿੱਚ ਪੁਲਸ ਵੱਲੋਂ ਤੁਰੰਤ ਉੱਚ ਪੱਧਰੀ ਜਾਂਚ ਕਰਨੀ ਚਾਹੀਦੀ ਹੈ, ਤਾਂ ਜੋ ਡੇਰਿਆਂ ਵਿੱਚ ਰਹਿ ਕੇ ਧਾਰਮਿਕ ਬਣਨ ਦਾ ਡਰਾਮਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!