3.1 C
United Kingdom
Sunday, March 8, 2026

More

    “ਕੀ ਬਣੂ ਮੇਰੇ ਪੰਜਾਬ ਦਾ” ਗੀਤ ਰਾਹੀ ਗਾਇਕ ਗੋਰਾ ਲੌਗੋਵਾਲੀਆਂ ਪੇਸ਼ ਕੀਤੀ ਪੰਜਾਬ ਦੀ ਅਸਲ ਤਸਵੀਰ

    ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ/ ਨੀਟਾ ਮਾਛੀਕੇ)

    ਅਜੋਕੀ ਗਾਇਕੀ ਅਤੇ ਵੀਡੀਉ ਰਾਹੀ ਗਾਇਕਾ ਨੇ ਪੰਜਾਬ ਦੇ ਸੱਭਿਆਚਾਰ ਦਾ ਘਾਣ ਕਰਕੇ ਰੱਖ ਦਿੱਤਾ। ਜਿਸ ਵਿੱਚ ਵੱਧ ਰਹੇ ਸ਼ੋਸ਼ਲ ਮੀਡੀਏ ਨੇ ਵੀ ਕੋਈ ਕਸ਼ਰ ਨਹੀਂ ਛੱਡੀ। ਜਿੱਥੇ ਕਿਸੇ ਸਮੇਂ ਗਾਇਕ ਸੱਭਿਆਚਾਰ ਦੇ ਦਾਇਰੇ ਅੰਦਰ ਰਹਿ ਗੀਤ ਰਾਹੀ ਮੰਨੋਰੰਜਨ ਕਰਨ ਦੇ ਨਾਲ-ਨਾਲ ਅੰਤ ਕੋਈ ਸੁਨੇਹਾ ਵੀ ਦਿੰਦੇ ਸਨ। ਉੱਥੇ ਅਜੋਕੇ ਗਾਇਕ ਬਦਮਾਸੀ, ਲੱਚਰਤਾ ਅਤੇ ਬੰਦੂਕਾ ਦੇ ਸੱਭਿਆਚਾਰ ਨੂੰ ਫਿਲਾ ਰਹੇ ਹਨ। ਅਜਿਹੇ ਸਮੇਂ ਵੀ ਕੁਝ ਕਲਾਕਾਰ ਹਨ ਜੋ ਆਪਣੀ ਗੀਤਕਾਰੀ ਅਤੇ ਗਾਇਕੀ ਰਾਹੀ ਸੱਚਮੁੱਚ ਪੰਜਾਬ ਨਾਲ ਜੁੜੇ ਹੋਏ ਹਨ। ਜਿੰਨਾਂ ਵਿੱਚੋਂ ਇਕ ਸੰਗਰੂਰ ਜਿਲੇ ਦੇ ਪਿੰਡ ਲੌਗੋਵਾਲ ਦਾ ਜੰਮਪਲ ਚਮਕੌਰ ਸਿੰਘ ਗੋਰਾ ਹੈ। ਪਰ ਉਸ ਨੂੰ ਸਾਰੇ ‘ਗੌਰਾ ਲੌਗੋਵਾਲੀਆ’ ਦੇ ਨਾਮ ਜਾਣਦੇ ਹਨ। ਇਹ ਅੱਜ-ਕੱਲ੍ਹ ਅਮਰੀਕਾ ਦੀ ਸਟੇਟ ਕੈਲੀਫੋਰਨੀਆਂ ਦੱਥੇ ਸ਼ਹਿਰ ਸਟਾਕਟਨ ਵਿਖੇ ਰਹਿ ਰਿਹਾ ਹੈ। ਇਸ ਨੂੰ ਸੱਭਿਆਚਾਰ ਦੀ ਗੁੱੜਤੀ ਪਰਿਵਾਰਕ ਵਿਰਸੇ ਵਿੱਚੋਂ ਮਿਲੀ ਹੈ। ਇਹ ਸੰਘੇੜਾ ਕਾਲਜ ਅਤੇ ਮਸਤੂਆਣਾ ਸਾਹਿਬ ਦੇ ਕਾਲਜ ਤੋਂ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਨਾਲ-ਨਾਲ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਭੰਗੜੇ ਦੀ ਟੀਮ ਨਾਲ ਢੋਲੀ ਅਤੇ ਗਾਇਕ ਦੀਆ ਸੇਵਾਵਾ ਨਿਭਾ ਚੁੱਕਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਕਲਾ ਕਰਕੇ ਸਨਮਾਨ ਹਾਸਲ ਕਰ ਚੁੱਕਾ ਹੈ। ਅਮਰਿੰਦਰ ਗਿੱਲ ਅਤੇ ਗਿੱਪੀ ਗਰੇਵਾਲ ਆਦਿਕ ਹੋਰ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਇਸ ਕਲਾਕਾਰ ਦੁਆਰਾ ਪੰਜਾਬ ਦੀ ਵਿਗੜ ਰਹੀ ਹਾਲਤ, ਗਾਇਕਾ ਦੁਆਰਾ ਸੱਭਿਆਚਾਰ ਦਾ ਸ਼ੋਸ਼ਣ ਅਤੇ ਘਟੀਆ ਸਿਆਸਤ ਬਾਰੇ ਆਪ ਲਿਖਿਆਂ ਅਤੇ ਗਾਇਆ ਗੀਤ ਯੂ-ਟਿਊਬ ਰਾਹੀ “ਕੀ ਬਣੂ ਪੰਜਾਬ ਦਾ” ਰਿਲੀਜ਼ ਕੀਤਾ ਗਿਆ। ਜਿਸ ਵਿੱਚ ਵਿਗੜ ਰਹੇ ਹਲਾਤਾਂ ‘ਤੇ ਬਹੁਤ ਖੁੱਲ ਕੇ ਵਿਅੰਗ ਕੀਤੇ ਗਏ ਹਨ। ਜਿਵੇਂ, “ਸਕੂਲਾਂ ਨਾਲੋਂ ਪਹਿਲਾਂ ਠੇਕੇ ਖੋਲ੍ਹੇ ਨੇ, ਕੀ ਬਣੂ ਮੇਰੇ ਪੰਜਾਬ ਦਾ ਹੁਣ ਤਾਂ ਪਤਾ ਨਹੀਂ।” ਜਿੱਥੇ ਪੜੇ ਲਿਖੇ ਝੋਨਾ ਲਾਉਂਦੇ ਨੇ ਸਰਕਾਰਾਂ ‘ਟਿਕ-ਟਾਕ’ ਵਾਲਿਆਂ ਨੂੰ ਨੌਕਰੀਆ, ਕਿੰਨੇ ਹੀ ਗੱਭਰੂ ਨਸ਼ੇ ਨੇ ਮਾਰ ਦਿੱਤੇ, ਕਿਸਾਨ ਫਾਹੇ ਲੇ ਰਹੇ ਨੇ, ਬੰਦੂਕਾਂ ਦਾਰੂ, ਕੁੜੀਆਂ ‘ਤੇ ਬਹੁਤ ਗੀਤ ਆਉਂਦੇ ਨੇ ਆਦਿਕ। ਇਸ ਗੀਤ ਰਾਹੀ ਮੰਨੋਰੰਜ਼ਨ ਦੇ ਨਾਲ-ਨਾਲ ਪੰਜਾਬ ਦਾ ਦਰਦ ਬਹੁਤ ਸੁਚੱਜੇ ਤਰੀਕੇ ਨਾਲ ਪੇਸ਼ ਕਰਦੇ ਹੋਏ ਬਹੁਤ ਸਾਰੇ ਨਿਘਾਰ ਵੱਲ ਲਿਜਾ ਰਹੇ ਪੱਖਾ ‘ਤੇ ਗਾਇਆ ਗਿਆ ਹੈ। ਅੱਜ ਦੇ ਸਮੇਂ ਦੀ ਇਹ ਲੋੜ ਹੈ ਚੰਗੇ ਸਿੱਖਿਆ ਦਾਇਕ ਗੀਤ ਲਿਖੇ ਅਤੇ ਗਾਏ ਜਾਣ ਤਾਂ ਜੋ ‘ਸੋਨੇ ਦੀ ਚਿੜੀ’ ਕਹੇ ਜਾਣ ਵਾਲੇ ਪੰਜਾਬ ਨੂੰ ਵਗ ਰਹੇ ਛੇਵੇਂ ਨਸ਼ਿਆ ਦੇ ਦਰਿਆ ਤੋਂ ਬਚਾਇਆ ਜਾ ਸਕੇ। ਅਸੀਂ ਕਹਿ ਸਕਦੇ ਹਾਂ ਕਿ ਇਹ ਗੀਤ ਸ੍ਰੋਤਿਆਂ ਦੀ ਪਸੰਦ ਅਤੇ ਸੱਭਿਆਚਾਰ ਦਾ ਮਾਣ ਬਣੇਗਾ। ਇਸ ਗੀਤ ਦੀ ਸਫਲਤਾ ਲਈ ਗੋਰਾ ਲੌਗੋਵਾਲੀਆ ਅਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!