3.5 C
United Kingdom
Sunday, March 8, 2026

More

    ਇਕੋ ਰਾਤ ‘ਚ ਕਸਬਾ ਮਹਿਲ ਕਲਾਂ ਅੰਦਰ ਪੰਜ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸਾਨਾ

    ਮਹਿਲ ਕਲਾਂ, 19 ਅਗਸਤ (ਜਗਸੀਰ ਸਿੰਘ ਸਹਿਜੜਾ)

    ਕਸਬੇ ਮਹਿਲ ਕਲਾਂਂ ਅੰਦਰ ਚੋਰ ਗਰੋਹ ਵੱਲੋਂ ਪੰਜ ਦੁਕਾਨਾਂ ਦੇ ਜਿੰਦੇ ਭੰਨ ਕੇ ਹਜ਼ਾਰਾਂ ਰੁਪਏ ਨਕਦੀ ਅਤੇ ਹੋਰ ਜ਼ਰੂਰੀ ਸਮਾਨ ਚੋਰੀ ਕਰਨ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਲੁਧਿਆਣਾ ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਵੈਦ ਹਾਜੀ ਅਲੀ ਪੰਸਾਰੀ, ਦੇਵ ਟੇਲਰ ਅਤੇ ਕਰਿਆਨਾ ਸਟੋਰ, ਗਰੇਵਾਲ ਡੇਅਰੀ, ਸੋਹਲ ਫ਼ਰਨੀਚਰ ਐਂਡ ਸਟੀਲ ਵਰਕਸ, ਸਿਕੰਦਰ ਮੋਟਰ ਗੈਰੇਜ਼ ਪੰਜ ਦੁਕਾਨਾਂ ਦੇ ਜਿੰਦੇ ਭੰਨ ਕੇ ਚੋਰ ਗਰੋਹ ਦੇ ਮੈਂਬਰ ਹਜ਼ਾਰਾਂ ਰੁਪਏ ਨਕਦੀ, ਡੀ.ਵੀ.ਆਰ. ਅਤੇ ਹੋਰ ਜ਼ਰੂਰੀ ਕਾਗ਼ਜ਼ ਚੋਰੀ ਕਰ ਕੇ ਫ਼ਰਾਰ ਹੋ ਗਏ। ਦੁਕਾਨਦਾਰਾਂ ਨੂੰ ਇਸ ਸਬੰਧੀ ਪਤਾ ਅੱਜ ਸਵੇਰੇ ਲੱਗਿਆ ਤਾਂ ਇਕ ਤੋਂ ਬਾਅਦ ਇਕ ਚੋਰੀ ਦਾ ਮਾਮਲਾ ਸਾਹਮਣੇ ਆਉਣ ਲੱਗਿਆ। ਨੇੜੇ ਸਥਿਤ ਪੈਟਰੋਲ ਪੰਪ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਨੁਸਾਰ ਚੋਰਾਂ ਵੱਲੋਂ ਸਵੇਰੇ 1-30 ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਟੋਲ ਪਲਾਜ਼ਾ ਨੇੜੇ ਲਗਦੇ ਇਕ ਖੇਤ ‘ਚ ਬਣੇ ਕਮਰੇ ਦੇ ਜਿੰਦੇ ਵੀ ਚੋਰਾਂ ਵੱਲੋਂ ਭੰਨੇ ਗਏ। ਥਾਣਾ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਚੋਰ ਪੁਲਸ ਦੀ ਪਕੜ ਚ ਹੋਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!