14.8 C
United Kingdom
Saturday, September 5, 2026

More

    ਆਸਟ੍ਰੇਲੀਆ ‘ਚ ਬਹੁਤੇ ਵਿਦੇਸ਼ੀ ਪਾੜ੍ਹੇ ਹੋਏ ਬੇਰੁਜ਼ਗਾਰ

    ਪਾੜ੍ਹੇ ਕੰਮਾਂ ‘ਤੇ ਘੱਟ ਰੇਟ ਅਤੇ ਸ਼ੋਸ਼ਣ ਦੇ ਸ਼ਿਕਾਰ
    (ਹਰਜੀਤ ਲਸਾੜਾ, ਬ੍ਰਿਸਬੇਨ 18 ਅਗਸਤ)

    ਆਸਟ੍ਰੇਲੀਆ ‘ਚ ਮਾਹਰਾਂ ਦੇ ਤਾਜ਼ਾ ਸਰਵੇਖਣ ਅਨੁਸਾਰ ਕੋਵਿਡ-19 ਮਹਾਂਮਾਰੀ ਦਾ ਅਸਰ ਆਰਜ਼ੀ ਵੀਜ਼ਾ ਧਾਰਕਾਂ ਵਿੱਚੋਂ ਸਭ ਤੋਂ ਜਿਆਦਾ ਵਿਦੇਸ਼ੀ ਪਾੜ੍ਹਿਆਂ ‘ਤੇ ਪਿਆ ਹੈ। ਬਹੁਤੇ ਪਾੜ੍ਹੇ ਬੇਘਰ ਹੋ ਚੁੱਕੇ ਹਨ ਅਤੇ ਖਾਣ ਪੀਣ ਤੋਂ ਵੀ ਤੰਗ ਹਨ। ਗੌਰਤਲਬ ਹੈ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਾਕੀ ਆਸਟ੍ਰੇਲੀਅਨ ਲੋਕਾਂ ਵਾਂਗ ਸਰਕਾਰ ਵੱਲੋਂ ਕੋਈ ਸਪੱਸ਼ਟ ਮਦਦ ਵੀ ਨਹੀਂ ਮਿਲ ਰਹੀ ਹੈ। ਵਿਦੇਸ਼ੀ ਪਾੜ੍ਹੇ ਕੰਮਾਂ ‘ਤੇ ਘੱਟ ਰੇਟ ਅਤੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਸੂਬਾ ਐਨ ਐਸ ਡਬਲਿਊ ਵੱਲੋਂ ਮਾਰਚ ਅਤੇ ਮਈ ਦੌਰਾਨ ਕਰਵਾਏ ਸਰਵੇਖਣ ਮੁਤਾਬਕ ‘ਚ 65% ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਨੌਕਰੀ ਚਲੀ ਗਈ ਸੀ। ਇਹਨਾਂ ਵਿੱਚੋਂ 60% ਅੰਤਰਰਾਸ਼ਟਰੀ ਵਿਦਿਆਰਥੀ ਸਨ ਅਤੇ 39% ਨੇ ਮੰਨਿਆ ਕਿ ਉਹਨਾਂ ਕੋਲ ਰਹਿਣ ਅਤੇ ਖਾਣ ਲਈ ਕੋਈ ਪੈਸੇ ਨਹੀਂ ਹਨ। 34% ਪਹਿਲਾਂ ਹੀ ਬੇਘਰੇ ਹੋ ਚੁੱਕੇ ਸਨ ਕਿਉਂਕਿ ਉਹਨਾਂ ਕੋਲ ਕਿਰਾਇਆ ਭਰਨ ਦੇ ਪੈਸੇ ਨਹੀਂ ਸਨ। 23% ਨੇ ਕਿਰਾਇਆ ਬਚਾਉਣ ਲਈ ਹੋਰਨਾਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ। 43% ਨੇ ਮੰਨਿਆ ਕਿ ਉਹ ਕਈ ਕਈ ਵਾਰ ਖਾਣਾ ਨਹੀਂ ਖਾ ਪਾਉਂਦੇ (ਇਹਨਾਂ ਵਿੱਚੋਂ 46% ਵਿਦਿਆਰਥੀ ਸਨ)। ਯੂਨਿਅਨ ਦੇ ਸਕੱਤਰ ਮਾਰਕ ਮੋਰੇ ਨੇ ਕਿਹਾ ਹੈ ਕਿ ਅਸੀਂ ਵਿਦੇਸ਼ੀ ਪਾੜ੍ਹਿਆਂ ਨੂੰ ਇੱਥੇ ਆਉਣ ਲਈ ਉਤਸ਼ਾਹਤ ਕੀਤਾ ਸੀ ਅਤੇ ਉਹ ਸ਼ੁਰੂ ਤੋਂ ਹੀ ਟੈਕਸ ਭਰ ਰਹੇ ਹਨ। ਪਰ ਬਿਨਾਂ ਮਦਦ ਦਿੱਤਿਆਂ ਅਸੀਂ ਇਹਨਾਂ ਨੂੰ ਨਾ ਸਿਰਫ ਭੁੱਖਮਰੀ ਬਲਕਿ ਸ਼ੋਸ਼ਣ ਵੱਲ ਵੀ ਧੱਕ ਰਹੇ ਹਾਂ। ਇਸ ਤੋਂ ਪਹਿਲਾਂ ਯੂਨਿਵਰਸਿਟੀ ਆਫ ਨਿਊ ਸਾਊਥ ਵੇਲਜ਼ ਅਤੇ ਯੂ ਟੀ ਐਸ ਵੱਲੋਂ ਕਰਵਾਏ ਇੱਕ ਹੋਰ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਦੀ ਆਰਥਿਕ ਹਾਲਤ ਹੋਰ ਵੀ ਕਮਜ਼ੋਰ ਹੋਣ ਦੇ ਆਸਾਰ ਹਨ। ਆਸਟ੍ਰੇਲੀਆ ‘ਚ ਆਰਜ਼ੀ ਵੀਜ਼ਾ ਧਾਰਕਾਂ ਪ੍ਰਤੀ ਕਠੋਰ ਵਤੀਰੇ ਬਾਬਤ ਪ੍ਰੋਫੈਸਰ ਲੌਰੀ ਬਰਗ ਨੇ ਕਿਹਾ ਕਿ ਸਰਵੇਖਣ ਕੀਤੇ 6000 ਵਿੱਚੋਂ ਅੱਧੇ ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੀ ਹਾਲਤ ਆਉਣ ਵਾਲੇ 6 ਮਹੀਨਿਆਂ ਦੌਰਾਨ ਹੋਰ ਵੀ ਕਮਜ਼ੋਰ ਪੈ ਜਾਵੇਗੀ। 59% ਆਰਜ਼ੀ ਵੀਜ਼ਾ ਧਾਰਕਾਂ ਨੇ ਕਿਹਾ ਕਿ ਉਹ ਦੂਜਿਆਂ ਨੂੰ ਭਵਿੱਖ ਵਿੱਚ ਆਸਟ੍ਰੇਲੀਆ ਆਉਣ ਦੀ ਸਿਫਾਰਸ਼ ਨਹੀਂ ਕਰਨਗੇ। ਉੱਧਰ ਕਾਰਜਕਾਰੀ ਪ੍ਰਵਾਸ ਮੰਤਰੀ ਐਲਨ ਟੱਜ ਦਾ ਕਹਿਣਾ ਹੈ ਕਿ ਸਾਡਾ ਸਾਰਾ ਧਿਆਨ ਆਸਟ੍ਰੇਲੀਆ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੀ ਭਲਾਈ ਉੱਤੇ ਲੱਗਿਆ ਹੋਇਆ ਹੈ। ਉਹਨਾਂ ਦਾ ਮੰਨਣਾ ਹੈ ਕਿ ਆਰਜ਼ੀ ਵੀਜ਼ਾ ਧਾਰਕ ਆਪਣੇ ਆਪ ਨੂੰ ਸੰਭਾਲਣ ਦੇ ਯੋਗ ਹੁੰਦੇ ਹਨ।

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!