14.8 C
United Kingdom
Saturday, September 5, 2026

More

    ਪੂਜਣਯੋਗ

    ਰਜਨੀ ਵਾਲੀਆ, ਕਪੂਰਥਲਾ

    ਪੂਜਣਯੋਗ ਜਿਉਂ ਮਾਂ ਹੁੰਦੀ ਏ,
    ਹਰ ਸੈ਼ਅ ਹੋਰ ਪਰਾਂਹ ਹੁੰਦੀ ਏ |

    ਜੋ ਰੋਣ ਬੱਚੇ ਦਾ ਜਰ ਨਹੀਂ ਸਕਦੀ,
    ਉਹ ਤਾਂ ਬਸ ਇੱਕ ਮਾਂ ਹੁੰਦੀ ਏ |

    ਤਦ ਬੱਚਾ ਨੀਂਦਰ ਪੂਰੀ ਕਰਦਾ,
    ਸਿਰ ਦੇ ਹੇਠ ਜਦ ਬਾਂਹ ਹੁੰਦੀ ਏ |

    ਸਿਆਣੀਂ ਮਾਂ ਘਰ ਸਾਂਭ ਕੇ ਰੱਖੇ,
    ਕੱਪੜਿਆਂ ਲਈ ਜਿਉਂ ਲਾਂ ਹੁੰਦੀ ਏ |

    ਨਹੀਂ ਰੌਣਕ ਹੁੰਦੀ ਮਾਂ ਬਿਨਾ ਘਰ ਵਿੱਚ,
    ਹਰ ਦਮ ਘਰ ਵਿੱਚ ਕਾਂ-ਕਾਂ ਹੁੰਦੀ ਏ |

    ਨਾ ਇੱਜਤ ਜਿਸ ਘਰ ਮਾਂ ਦੀ ਹੋਵੇ,
    ਬਰਕਤ ਉਸ ਘਰੋਂ ਪਰਾਂਹ ਹੁੰਦੀ ਏ |

    ਭਾਈ ਬਿਨ ਮਾਂ ਬੁਝਣ ਚਿਰਾਗ ਹਮੇਸਾ਼,
    ਪੂਰੇ ਵਿਹੜੇ ਵਿੱਚ ਭਾਂਅ-ਭਾਂਅ ਹੁੰਦੀ ਏ |

    ਹੈ ਸਦਾ ਮਨਫੀ ਖੁਦ ਨੂੰ ਕਰਕੇ ਰੱਖਦੀ,
    ਪਰ ਬੱਚਿਆਂ ਵਿੱਚ ਜਮਾਂ ਹੁੰਦੀ ਏ |

    ਜਿਸ ਵਿਹੜੇ ਵਿੱਚ ਰੌਸ਼ਨੀਆਂ ਹੋਵਣ,
    ਉਸ ਵਿਹੜੇ ਦੇ ਆਲੇ ਸ਼ਮਾ ਹੁੰਦੀ ਏ |

    ਬੱਚੇ ਕਰਨ ਤਰੱਕੀਆਂ ਤੇ ਅਹੁਦੇ ਸਾਂਭਣ,
    ਅਸਲ ਮਿਹਨਤ ਮਾਂ ਦੀ ਪਿਛਾਂਹ ਹੁੰਦੀ ਏ |

    ਹੋਵੇ ਸਦਾ ਮਾਂ ਦੀ ਮਮਤਾ ਪੀਂਘ ਹੁਲਾਰਾ,
    ਓ ਬੋਹੜੋਂ ਵੀ ਸੰਘਣੀਂ ਛਾਂ ਹੁੰਦੀ ਏ |

    ਰਜਨੀ ਮਾਂ ਦਾ ਦੇਣਾਂ ਕਿਵੇਂ ਦੇਵੇਂਗੀ,
    ਮਾਂ ਤਾਂ ਸਭਨਾ ਲਈ ਇੱਕ ਬਾਂਹ ਹੁੰਦੀ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!