22.5 C
United Kingdom
Sunday, June 21, 2026

More

    ਟਰੈਫਿਕ ਪੁਲਿਸ ਨੇ ਮਾਸਕ ਨਾ ਲਗਾਉਣ ਵਾਲਿਆਂ ਦੇ ਚਲਾਨ ਕੱਟ ਕੇ ਇਕ ਘੰਟਾ ਰੋਕ ਕੇ ਰੱਖਿਆ

    ਟਰੈਫਿਕ ਪੁਲਿਸ ਮਲੇਰਕੋਟਲਾ ਦੇ ਇੰਚਾਰਜ ਕਰਨਜੀਤ ਸਿੰਘ ਜੇਜੀ ਮੂੰਹ ‘ਤੇ ਮਾਸਕ ਨਾ ਲਗਾਉਣ ਵਾਲੇ ਵਾਹਨ ਚਾਲਕ ਦਾ ਚਲਾਨ ਕੱਟਦੇ ਹੋਏ ਅਤੇ ਮਾਸਕ ਨਾ ਲਗਾਉਣ ਵਾਲਿਆਂ ਦੇ ਮਾਸਕ ਲਗਾ ਕੇ ਖੜੇ ਕੀਤੇ ਵਿਅਕਤੀ।

    ਮਲੇਰਕੋਟਲਾ, 11 ਅਗਸਤ (ਥਿੰਦ-ਜੌੜਾ)

    ਟਰੈਫਿਕ ਪੁਲਿਸ ਮਲੇਰਕੋਟਲਾ ਵਲੋਂ ਮੁੱਖ ਮੰਤਰੀ ਪੰਜਾਬ ਅਤੇ ਜਿਲਾ ਪੁਲਿਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਦੇ ਕੱਟੇ ਚਲਾਨ। ਇਸ ਸਬੰਧੀ ਗੱਲਬਾਤ ਕਰਦਿਆਂ ਟਰੈਫਿਕ ਪੁਲਿਸ ਮਲੇਰਕੋਟਲਾ ਦੇ ਇੰਚਾਰਜ ਕਰਨਜੀਤ ਸਿੰਘ ਜੇਜੀ ਨੇ ਦੱਸਿਆ ਕਿ ਕਮਾਂਡੋ ਹੈਲਥ ਕਲੱਬ ਕਿਲਾ ਰਹਿਮਤਗੜ ਨੇੜੇ ਨਾਕਾ ਲਗਾ ਕੇ ਲੋਕਾਂ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ ਅਤੇ ਕੋਵਿਡ-19 ਦੇ ਚੱਲਦਿਆਂ ਮੂੰਹ ਤੇ ਮਾਸਕ ਨਾ ਲਗਾਉਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਗਏ ਅਤੇ ਨਾਲ ਹੀ ਟਰੈਫਿਕ ਪੁਲਿਸ ਵਲੋਂ ਇਸ ਮੌਕੇ ਮਾਸਕ ਨਾ ਲਗਾਉਣ ਵਾਲੇ ਲੋਕਾਂ ਨੂੰ ਮੁਫਤ ਮਾਸਕ ਦੇ ਕੇ ਜਾਗਰੂਕ ਕੀਤਾ ਗਿਆ। ਉਨਾਂ ਹੋਰ ਦੱਸਿਆ ਕਿ ਜਿਉਂ-ਜਿਉਂ ਕੋਰੋਨਾ ਮਹਾਂਮਾਰੀ ਦਾ ਪਰਕੋਪ ਵੱਧ ਰਿਹਾ ਹੈ ਤਿਉਂ-ਤਿਉਂ ਲੋਕ ਬੇਪਰਵਾਹ ਹੋ ਰਹੇ ਹਨ। ਉਹਨਾਂ ਕਿਹਾ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਮੂੰਹ ਤੇ ਮਾਸਕ ਲਗਾ ਕੇ ਹੀ ਘਰਾਂ ਤੋਂ ਬਾਹਰ ਨਿਕਲਣਾ ਚਾਹੀਦਾ ਤਾਂ ਹੀ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਜਿਕਰਯੋਗ ਹੈ ਕਿ ਸਰਕਾਰ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਮੂੰਹ ਤੇ ਮਾਸਕ ਨਾ ਲਗਾਉਣ ਵਾਲਿਆਂ ਨੂੰ ਮਾਸਕ ਲਗਾਕੇ ਇਕ ਘੰਟਾ ਰੋਕ ਕੇ ਰੱਖਿਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!