
ਪਰਥ (ਸਤਿੰਦਰ ਸਿੰਘ ਸਿੱਧੂ )
ਦੁਨੀਆਂ ਭਰ ਦੇ ਬਾਕੀ ਦੇਸ਼ਾਂ ਵਾਂਗ ਸਕਾਟਲੈਂਡ ਦੇ ਪਰਥਸ਼ਾਇਰ ਵਿਚ ਵੀ ਦਿਨ- ਬ- ਦਿਨ ਕੋਰੋਨਾ ਦਾ ਕਹਿਰ ਵੱਧਦਾ ਹੀ ਜਾਂ ਰਿਹਾ ਹੈ।
ਕੋਨੋਰਾ ਦੇ ਪ੍ਰਕੋਪ ਕਰਕੇ ਬੀਤੇ ਦਿਨ ਐਨਐਚਐਸ ਟੇਸਾਇਦ ਦੇ ਅਧੀਨ ਆਉਂਦੇ ਪਰਥਸ਼ਾਇਰ ਦੇ ਪਿਟਲੋਕਰੀ ਕਮਿਊਨਿਟੀ ਹਸਪਤਾਲ ਦਾ ਜਨਰਲ ਪ੍ਰੈਕਟਿਸ ਵਾਰਡ ਬੰਦ ਕਰ ਦਿਤਾ ਗਿਆ ਹੈ। ਐੱਨ ਐੱਚ ਐੱਸ ਟੇਸਾਈਡ ਦੇ ਬੁਲਾਰੇ ਨੇ ਦਸਿਆ ਹੈ ਕੀ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਰੋਕਥਾਮ ਦੇ ਮੱਦੇ ਨਜ਼ਰ ਇਸ ਵਾਰਡ ਨੂੰ ਸਾਵਧਾਨੀ ਦੇ ਤੌਰ ‘ਤੇ ਨਵੇਂ ਮਰੀਜ਼ਾ ਲਈ ਬੰਦ ਕੀਤਾ ਗਿਆ ਹੈ।
ਇੱਥੇ ਇਹ ਵੀ ਦੱਸਣਾ ਜਰੂਰੀ ਬਣਦਾ ਹੈ ਕਿ ਇਹ ਵਾਰਡ ਪਰਥਸ਼ਾਇਰ ਵਿਚ ਪਿਛਲੇ ਇਕ ਹਫਤੇ ਚ ਬੰਦ ਹੋਣ ਵਾਲਾ ਤੀਜਾ ਵਾਰਡ ਹੈ, ਇਸ ਤੋਂ ਪਹਿਲਾ ਪਰਥ ਰਾਇਲ ਇਨਫਰਮਰੀ ਦਾ ਟੇ ਵਾਰਡ ਅਤੇ ਮਰੇ ਰਾਇਲ ਹਸਪਤਾਲ ਦਾ ਟਮਲ ਵਾਰਡ ਵੀ ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਬੰਦ ਹੋਏ ਹਨ |