6.7 C
United Kingdom
Sunday, April 20, 2025

More

    ਦੁਨੀਆ ਭਰ ਵਿੱਚ ਇੱਕ ਲੱਖ ਤੋਂ ਉੱਪਰ ਮੌਤਾਂ ਤੇ 16 ਲੱਖ ਲੋਕ ਪੀੜਤ..!

    ?ਕਰੋਨਾਵਾਇਰਸ ਦਾ ਪ੍ਰਕੋਪ ਜਾਰੀ
    ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)

    ਅਮਰੀਕਾ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਕਾਰਨ ਹੁਣ ਤੱਕ 17,851 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ 4.7 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ। ਇਸ ਇਨਫੈਕਸ਼ਨ ਦੇ ਕਾਰਨ ਅਮਰੀਕੀ ਅਰਥਵਿਵਸਥਾ ‘ਤੇ ਬਹੁਤ ਬੁਰਾ ਅਸਰ ਪਿਆ ਹੈ। ਸਿਰਫ 3 ਹਫਤਿਆਂ ਵਿਚ 1 ਕਰੋੜ 60 ਲੱਖ ਲੋਕ ਬੇਰਜ਼ੋਗਾਰ ਹੋ ਗਏ ਹਨ। ਸਿਰਫ ਨਿਊਯਾਰਕ ਸਟੇਟ ਵਿੱਚ 7 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 159,937 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੈਲੇਫੋਰਨੀਆਂ ਵਿੱਚ 18309 ਲੋਕ ਕਰੋਨਾਂ ਪੀੜਤ ਹਨ, ‘ਤੇ 492 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੱਲ 24 ਘੰਟਿਆ ਵਿੱਚ ਅਮਰੀਕਾ ਵਿੱਚ 1900 ਲੋਕ ਕਰੋਨਾਵਾਇਰਸ ਦੇ ਪ੍ਰਕੋਪ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ। ਗਲੋਬਲ ਪੱਧਰ ‘ਤੇ ਕੋਰੋਨਾਵਾਇਰਸ ਨਾਲ ਹੁਣ ਤੱਕ 16 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋਏ ਹਨ ਅਤੇ 100,157 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19 ਇਨਫੈਕਸ਼ਨ ਦੀ ਦਰ ਕਰੀਬ 30 ਫੀਸਦੀ ਅਤੇ ਇਸ ਨਾਲ ਮਾਰੇ ਗਏ ਲੋਕਾਂ ਦੇ ਕਰੀਬ 17 ਫੀਸਦੀ ਮਾਮਲੇ ਅਮਰੀਕਾ ਵਿਚ ਹਨ। ਅਮਰੀਕਾ ਵਿਚ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੱਗਭਗ ਸਾਰੇ 50 ਰਾਜਾਂ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇੰਡੀਆ ਵਿੱਚ ਵੀ ਕਰੋਨਾਂ ਕਾਫ਼ੀ ਤੇਜੀ ਨਾਲ ਪੈਰ ਪਸਾਰ ਰਿਹਾ ਹੈ। ਇੱਥੇ 6725 ਲੋਕ ਕਰੋਨਾਂ ਤੋਂ ਪੀੜਤ ਹਨ ‘ਤੇ 227 ਲੋਕ ਦੀ ਮੌਤ ਹੋ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ 133 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਕੋਰੋਨਾ ਵਾਇਰਸ ਕਾਰਨ ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੋਹਾਲੀ ‘ਚ ਸਭ ਤੋਂ ਵੱਧ ਕੋਰੋਨਾ ਦੇ 38 ਕੇਸ ਹਨ। ਨਵਾਂਸ਼ਹਿਰ ‘ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ, ਜਲੰਧਰ ਦੇ 12 ਕੇਸ, ਲੁਧਿਆਣਾ ‘ਚ 10 ਪਾਜ਼ੇਟਿਵ ਕੇਸ, ਅੰਮ੍ਰਿਤਸਰ ‘ਚ ਕੋਰੋਨਾ ਦੇ ਪਾਜ਼ੇਟਿਵ ਕੇਸ 11, ਪਟਿਆਲਾ ‘ਚ ਕੋਰੋਨਾ ਦੇ ਪਾਜ਼ੇਟਿਵ ਕੇਸ 1, ਰੋਪੜ ‘ਚ ਕੋਰੋਨਾ ਦੇ 03 ਮਰੀਜ਼, ਮਾਨਸਾ ‘ਚ 11 ਮਰੀਜ਼, ਪਠਾਨਕੋਟ ‘ਚ ਕੋਰੋਨਾ ਦੇ ਪਾਜ਼ੇਟਿਵ ਕੇਸ 07, ਫਰੀਦਕੋਟ 2 ਕੇਸ, ਬਰਨਾਲਾ ‘ਚ 2 ਕੇਸ, ਕਪੂਰਥਲਾ ਦਾ 1 ਕੇਸ ਪਾਜ਼ੇਟਿਵ, ਮੋਗਾ ਦੇ 4 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਫਤਿਹਗੜ ਸਾਹਿਬ ਦੇ 02 ਪਾਜ਼ੇਟਿਵ ਕੇਸ, ਮੁਕਤਸਰ ‘ਚ 1, ਸੰਗਰੂਰ ‘ਚ 2 ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!