ਬਰਨਾਲਾ (ਰਾਜਿੰਦਰ ਵਰਮਾ)
?ਪਿੰਡ ਬੀਹਲਾ ਤੋਂ 5 ਨੂੰ ਘਰ ‘ਚ ਕੀਤਾ ਏਕਾਂਤਵਾਸ ਅਤੇ ਮਹਿਲ ਕਲਾਂ ਤੋਂ 13 ਜਣਿਆਂ ਨੂੰ ਕੀਤਾ ਆਈਸੋਲਸ਼ਨ ਵਾਰਡ ਬਰਨਾਲਾ ‘ਚ ਭਰਤੀ
?ਮਹਿਲ ਕਲਾਂ ਤੋਂ ਹੀ 3 ਸਾਲ ਦਾ ਬੱਚਾ ਵੀ ਕੀਤਾ ਆਈਸੋਲੇਟ

ਜਿਲ੍ਹੇ ‘ਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਸ਼ੁਕਰਵਾਰ ਦੀ ਸਵੇਰ ਤੋਂ ਹੀ ਜਿਲ੍ਹੇ ਦੇ ਸਿਹਤ ਵਿਭਾਗ ਦੁਆਰਾ ਕਾਇਮ ਕੀਤੀਆਂ ਰੈਪਿਡ ਰਿਸਪੌਂਸ ਟੀਮਾਂ ਵੱਖ ਵੱਖ ਖੇਤਰਾਂ ਤੋਂ ਕੋਰੋਨਾ ਦੇ ਸ਼ੱਕੀ ਬੰਦਿਆਂ ਨੂੰ ਢੋਣ ਅਤੇ ਘਰਾਂ ਵਿੱਚ ਏਕਾਂਤਵਾਸ ਕਰਨ ਚ, ਜੁੱਟੀਆਂ ਰਹੀਆਂ। ਟੀਮਾਂ ਨੇ ਸੰਗਰੂਰ ਦੇ ਪਹਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਰਿਟਾਇਰ ਇੰਜਨੀਅਰ ਅਮਰਜੀਤ ਸਿੰਘ ਗੱਗੜਪੁਰ ਦੇ ਸਹੁਰੇ ਪਿੰਡ ਬੀਹਲਾ ਜਿਲ੍ਹਾ ਬਰਨਾਲਾ ‘ਚ ਉਸਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਜਗਦੀਪ ਸਿੰਘ ਤੇ ਉਸਦੀ ਦੀ ਪਤਨੀ ਹਰਪਾਲ ਕੌਰ ਅਤੇ ਜਗਰਾਜ ਸਿੰਘ ਤੇ ਉਸਦੀ ਪਤਨੀ ਹਰਪ੍ਰੀਤ ਕੌਰ ਤੇ ਪੁੱਤਰ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਨੌਕਰ ਰਾਮ ਪ੍ਰਸ਼ਾਦ ਨੂੰ ਘਰ ਵਿੱਚ ਹੀ ਏਕਾਂਤਵਾਸ ਕਰ ਦਿੱਤਾ ਗਿਆ ਹੈ।
ਜਦੋਂ ਕਿ ਕਰਮਜੀਤ ਕੌਰ ਮਹਿਲ ਕਲਾਂ ਦੇ ਸੌਹਰੇ ਅਤੇ ਪੇਕੇ ਪਰਿਵਾਰ ਦੇ 13 ਮੈਂਬਰਾਂ ਨੂੰ ਬਰਨਾਲਾ ਦੇ ਸੋਹਲ ਪੱਤੀ ਚ ਬਣਾਏ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਜਿੰਨ੍ਹਾਂ ,ਚ ਕੋਰੋਨਾ ਪੌਜੇਟਿਵ ਮ੍ਰਿਤਕ ਕਰਮਜੀਤ ਕੌਰ ਨੂੰ ਫੋਰਟਿਸ ਹਸਪਤਾਲ ਲੁਧਿਆਣਾ ਚ, ਭਰਤੀ ਕਰਵਾਉਣ ਵਾਲੇ ਉਸਦੇ ਪੇਕੇ ਪਰਿਵਾਰ ਦੇ ਕੁਝ ਬੰਦੇ ਵੀ ਸ਼ਾਮਿਲ ਹਨ। ਇਸੇ ਤਰਾਂ ਮਹਿਲ ਕਲਾਂ ਦੀ ਬਾਜੀਗਰ ਬਸਤੀ ਦੇ ਇੱਕ ਕਰੀਬ 3 ਕੁ ਸਾਲ ਦੇ ਬੱਚੇ ਸ਼ੁਭਮ ਨੂੰ ਵੀ ਆਈਸੋਲੇਟ ਕੀਤਾ ਗਿਆ ਹੈ।
ਇਸ ਸਬੰਧੀ ਪੁਸ਼ਟੀ ਕਰਦੇ ਹੋਏ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਪੌਜੇਟਿੳਵ ਮ੍ਰਿਤਕ ਕਰਮਜੀਤ ਕੌਰ ਦੇ ਸੰਪਰਕ ਵਾਲੇ ਆਈਸੋਲੇਟ ਕੀਤੇ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 3 ਸਾਲ ਦੇ ਬੱਚੇ ਦੇ ਵੀ ਕੋਰੋਨਾ ਪੌਜੇਟਿਵ ਮਰੀਜ਼ ਦੇ ਨੇੜਿਉਂ ਸੰਪਰਕ ਵਿੱਚ ਆਉਣ ਦਾ ਪਤਾ ਲੱਗਿਆ ਹੈ। ਉਸਦੇ ਵੀ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਾਹਰ ਨਾ ਨਿੱਕਲਣ, ਘਰਾਂ ਦੇ ਅੰਦਰ ਰਹਿ ਕੇ ਹੀ ਕੋਰੋਨਾ ਦੇ ਵਿਰੁੱਧ ਜੰਗ ਜਿੱਤੀ ਜਾ ਸਕਦੀ ਹੈ।