ਰਜਨੀ ਵਾਲੀਅਾ, ਕਪੂਰਥਲਾ
ਵਾਰਕੇ ਜਾਨਾਂ ਸੂਰਮਿਅਾਂ ਨੇ,
ਭਾਰਤ ਦੇਸ਼ ਬਚਾਇਅਾ ਸੀ |
ਉਹਨਾਂ ਨੇ ਜੁਲਮਾਂ ਦੀ ਭੱਠ ਅੰਦਰ,
ਅਾਪਣਾ ਅਾਪ ਮਚਾਇਅਾ ਸੀ |
ਵਾਰਕੇ ਜਾਨਾਂ ਸੂਰਮਿਅਾਂ ਨੇ,
ਭਾਰਤ ਦੇਸ਼ ਬਚਾਇਅਾ ਸੀ |
ਤਨ ਚਿੱਟੇ ਸੀ ਸੋਚਾਂ ਕਾਲੀਅਾਂ,
ਵੈਰੀ ਤਾਨਾਸ਼ਾਹੀ ਕਰਦੇ ਸੀ |
ਅਸੀਂ ਈਨ ਉਹਨਾਂ ਦੀ ਨਹੀ,
ਮੰਨੀ ਅੱਗੇ ਹੋ-ਹੋ ਕੇ ਮਰਦੇ ਸੀ |
ਇੱਕ ਦੁੱਖ ਦੇਂਦਾ ਸੀ ਵੈਰੀ,
ਅਸੀਂ ਸੌ-ਸੌ ਦੁੱਖ ਹੰਢਾਇਅਾ ਸੀ |
ਵਾਰਕੇ ਜਾਨਾਂ ਸੂਰਮਿਅਾਂ ਨੇ,
ਭਾਰਤ ਦੇਸ਼ ਬਚਾਇਅਾ ਸੀ |
ਵਤਨ ਮੇਰੇ ਦੇ ਸਰਮਾਏ ਨੂੰ,
ਉਹ ਦਸ ਦਹਾਕੇ ਖਾਂਦੇ ਰਹੇ |
ਅਸੀਂ ਅਾਪਣੇਂ ਬੂਹੇ ਵਿੱਚ ਬਹਿ ਕੇ,
ਖੁਦ ਅਾਪਣਾਂ ਅਾਪ ਲੁਟਾਂਦੇ ਰਹੇ |
ਜਿੱਤਣ-ਜਿੱਤਣ ਕਰਦਿਅਾਂ ਨੇ,
ਅਸੀਂ ਖੁਦ ਨੂੰ ਬਸ ਹਰਾਇਅਾ ਏ |
ਵਾਰਕੇ ਜਾਨਾਂ ਸੂਰਮਿਅਾਂ ਨੇ,
ਭਾਰਤ ਦੇਸ਼ ਬਚਾਇਅਾ ਸੀ |
ਆਜਾ਼ਦੀ ਮਿਲੀ ਏ ਕੋਹ-ਕੋਹ ਸਾਨੂੰ,
ਸਭ ਗੋਰੇ ਸਾਨੂੰ ਕੋਹੰਦੇ ਰਹੇ |
ਅਸੀਂ ਚੰਦ ਸਿਕਿਅਾਂ ਦੀ ਖਾਤਿਰ,
ਬਾਬਾ ਵੇਚ ਜ਼ਮੀਰਾਂ ਸੌਂਦੇ ਰਹੇ |
ਜੋ ਅੱਖੋਂ ਟਿਪ-ਟਿਪ ਵਹਿੰਦੇ ਨੇ,
ਉਹੀ ਤਾਂ ਬਸ ਸਰਮਾਇਆ ਏ |
ਵਾਰਕੇ ਜਾਨਾਂ ਸੂਰਮਿਅਾਂ ਨੇ,
ਭਾਰਤ ਦੇਸ਼ ਬਚਾਇਅਾ ਸੀ |
ਊਧਮ ਸਿੰਘ ,ਕਰਤਾਰ ਸਰਾਭਾ, ਭਗਤ,
ਸਿੰਘ ਵੀ ਭੁੱਲ ਨਹੀ ਹੋਇਅਾ |
ਰਜਨੀ ਦੇਸ਼ ਲਈ ਉਹਨਾਂ ਜਾਨਾਂ ਵਾਰੀਅਾਂ,
ਲੂੰ-ਲੂੰ ਸੀ ਉਹਨਾਂ ਨੇ ਅਾਪਣਾ ਕੋਇਅਾ |
ਸਦਾ ਦੇਸ਼ ਭਗਤਾਂ ਨੇ ਜਾਨਾ ਵਾਰੀਅਾਂ,
ਗੱਦਾਰ ਸਦਾ ਘਬਰਾਇਅਾ ਏ |
ਵਾਰਕੇ ਜਾਨਾਂ ਸੂਰਮਿਅਾਂ ਨੇ,
ਭਾਰਤ ਦੇਸ਼ ਬਚਾਇਅਾ ਸੀ |