ਅਸ਼ੋਕ ਵਰਮਾ
ਬਠਿੰਡਾ,9 ਜੁਲਾਈ। ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਮਜ਼ਦੂਰ ,ਮੁਲਾਜ਼ਮ ਅਤੇ ਕਿਸਾਨ ਵਿਰੋਧੀ ,ਨਿੱਜੀਕਰਨ ,ਦੀਆਂ ਨੀਤੀਆਂ ਦੇ ਵਿਰੋਧ ਵਿੱਚ ਭਾਰਤ ਛੱਡੋ ਅੰਦੋਲਨ ਦੀ 78 ਵੀਂ ਵਰੇਗੰਢ ਮੌਕੇ ਤੇ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ (ਸੀਟੂ),ਪੰਜਾਬ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਮੁਜਾਹਰਾ ੀਤਾ ਗਿਆ। ਬੁਲਾਰਿਆਂ ਨੇ ਇਸ ਮੌਕੇ ਕਿਹਾ ਕਿ ਕੋਰੋਨਾ ਮਹਾਮਾਰੀ ਬੇਕਾਬੂ ਹੋ ਰਹੀ ਹੈ ਅਤੇ ਇਸ ਨਾਲ ਨਜਿੱਠਣ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਕੋਰੋਨਾ ਦੀ ਆੜ ਵਿੱਚ ਲੋਕ ਮਾਰੂ ਨੀਤੀਆਂ ਲਗਾਤਾਰ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਕੋਨਾ ਕਾਰਨ ਮੁਲਕ ਵਿੱਚ 15 ਕਰੋੜ ਲੋਕਾਂ ਦਾ ਰੁਜਗਾਰ ਖੁੱਸ ਗਿਆ ਹੈ ਪਰ ਸਰਕਾਰ ਨੂੰ ਕਿਰਤੀਆਂ ਦਾ ਕੋਈ ਫਿਕਰ ਨਹੀਂ ਹੈ। ਆਗੂਆਂ ਨੇ ਚਿੰਤਾ ਜਤਾਈ ਕਿ ਖੇਤੀ ਆਰਡੀਨੈਸ ਦੇ ਲਾਗੂ ਹੋਣ ਨਾਲ ਦੇਸ਼ ਦੇ ਕਿਸਾਨਾਂ ਦੀ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ ਜੋ ਕੇ ਪਹਿਲਾਂ ਹੀ ਆਰਥਿਕ ਮੰਦੀ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ।
ਉਨਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਬਿਜਲੀ ਬਿੱਲ 2020 ਦੇ ਲਾਗੂ ਕਰਕੇ ਕਿਸਾਨਾਂ ਨੂੰ ਟਿਊਬਵੈੱਲ ਲਈ ਮਿਲ ਰਹੀ ਮੁਫ਼ਤ ਬਿਜਲੀ ਅਤੇ -ਮਜ਼ਦੂਰਾਂ ਨੂੰ ਮਿਲ ਰਹੀ ਸਬਸਿਡੀ ਰੱਦ ਕਰਨ ਦੇ ਰਾਹ ਪੈ ਗਈ ਹੈ। ਆਗੂਆਂ ਨੇ ਕਿਸਾਨ ਅਤੇ ਖੇਤ ਮਜ਼ਦੂਰਾਂ ਵਿਰੋਧੀ ਆਰਡੀਨੈਂਸ ਬਿੱਲ ਤੁਰੰਤ ਰੱਦ,ਬਿਜਲੀ ਬਿੱਲ 2020 ਵਾਪਸ ਲੈਣ ,ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਰੱਦ ਕਰਨ ਅਤੇ ਮਜ਼ਦੂਰਾਂ ਦੀ ਘਟੋ -ਘੱਟ ਉਜਰਤ 2100 ਹਜਾਰ ਰੁਪਏ ਮਹੀਨਾ ਕਰਨ ਸਮੇਤ ਬਾਕੀ ਮੰਗਾਂ ਪ੍ਰਵਾਨ ਕਰਨ ਤੋਂ ਇਲਾਵਾ ਆਂਗਣਵਾੜੀ ,ਆਸ਼ਾ । ਮਿਡ -ਡੇ ਮੀਲ ਵਰਕਰਾਂ ਅਤੇ ਪੇਡੂ ਚੌਂਕੀਦਾਰ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਘਟੋ -ਘੱਟ ਉਜਰਤਾਂ ਦੇ ਕਾਨੂੰਨ ’ਚ ਸ਼ਾਮਲ ਕਰਨ ਦੀ ਮੰਗ ਕੀਤੀ। .ਇਸ ਮੌਕੇ ਕਾਮਰੇਡ ਗੁਰਦੇਵ ਸਿੰਘ ਬਾਂਡੀ ਸੀਟੂ , ਸਾਥੀ ਇੰਦਰਜੀਤ ਸਿੰਘ ,ਸਾਥੀ ਬਲਕਾਰ ਸਿੰਘ, ਪੰਜਾਬ ਕਿਸਾਨ ਸਭਾ ਦੇ ਹਰਦੇਵ ਸਿੰਘ ਜੰਡਾਵਾਲਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਹਰਬੰਸ ਸਿੰਘ ,ਗਗਨਦੀਪ ਸਿੰਘ ,ਆਂਗਣਵਾੜੀ ਮੁਲਾਜਮ ਯੂਨੀਅਨ ਦੀਆ ਪ੍ਰਤਿਭਾ ਸ਼ਰਮਾ ਅਤੇ ਮੱਖਣ ਕੌਰ, ਆਦਿ ਹਾਜਰ ਸਨ।