ਸਮੈਦਿਕ (ਪੰਜ ਦਰਿਆ ਬਿਊਰੋ)
ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਕੀਤਾ ਅਤੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ। ਇਸ ਖੁਸ਼ੀ ਦੇ ਮੌਕੇ ‘ਤੇ ਇੰਗਲੈਂਡ ਦੇ ਸਹਿਰ ਸਮੈਦਿਕ ਵਿਖੇ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਵੱਲੋਂ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਸਮੇਂ ਭਾਜਪਾ ਮੋਦੀ ਮਿਸ਼ਨ ਦੇ ਇੰਟਰਨੈਸ਼ਨਲ ਕਨਵੀਨਰ ਪ੍ਰਵੇਸ਼ ਸ਼ੁਕਲਾ, ਪੰਕਜ ਬੇਦੀ, ਸੰਗੀਤਾ ਮਹਿਰਾ, ਬਲਜਿੰਦਰ ਢਿੱਲੋਂ, ਦਲਵਿੰਦਰ ਸਿੰਘ, ਮਦਨ ਮੋਹਨ ਬੇਦੀ, ਪ੍ਰਭਜੋਤ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਕਾਰਕੁਨਾਂ ਨੇ ਸਮੂਹ ਰਾਮ ਭਗਤਾਂ ਨੂੰ ਵਧਾਈ ਪੇਸ਼ ਕੀਤੀ। ਸ੍ਰੀ ਸ਼ੁਕਲਾ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਇਸ ਦੇ ਨਾਲ ਦੁਨੀਆ ਭਰ ਦੇ ਰਾਮ ਭਗਤਾਂ ਦਾ ਰਾਮ ਮੰਦਰ ਲਈ ਕੀਤਾ ਗਿਆ ਲਗਭਗ 500 ਸਾਲਾਂ ਦਾ ਲੰਬਾ ਇੰਤਜ਼ਾਰ ਪੂਰਾ ਹੋ ਗਿਆ ਹੈ। ਨਾਲ ਹੀ ਉਹਨਾਂ ਹਾਜ਼ਰੀਨ ਦਾ ਖੁਸ਼ੀ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਧੰਨਵਾਦ ਕੀਤਾ।