9.6 C
United Kingdom
Saturday, March 7, 2026

More

    ਲੂਟਨ ਦੇ ਮੇਅਰ ਨੇ ਲਾਕਡਾਊਨ ਨਿਯਮਾਂ ਦੀ ਉਲੰਘਣਾ ਕਬੂਲਦਿਆਂ ਦਿੱਤਾ ਅਸਤੀਫ਼ਾ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

    ਲੂਟਨ ਦੇ ਮੇਅਰ ਨੇ ਗਾਰਡਨ ਵਿੱਚ ਹੋਏ ਇਕੱਠ ‘ਚ ਸ਼ਾਮਲ ਹੋਣ ਲਈ ਕੋਰੋਨਾਵਾਇਰਸ ਸੰਬੰਧੀ ਨਿਯਮਾਂ ਨੂੰ ਭੰਗ ਕੀਤਾ ਸੀ। ਆਲੋਚਨਾ ਹੋਣ ਤੋਂ ਬਾਅਦ ਉਹਨਾਂ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ।  ਕੌਂਸਲਰ ਤਾਹਿਰ ਮਲਿਕ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ’ਤੇ ਅਫ਼ਸੋਸ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਸਤੀਫ਼ਾ ਦੇਣਾ ਉਨ੍ਹਾਂ ਲਈ ਸ਼ਹਿਰ ਦੇ ਹਿੱਤ ਵਿੱਚ ਹੈ। ਉਸ ਨੂੰ ਪਿਛਲੇ ਮਹੀਨੇ ਮੁਆਫੀ ਮੰਗਣ ਲਈ ਮਜਬੂਰ ਕੀਤਾ ਗਿਆ ਸੀ ਜਦੋਂ ਉਸ ਨੇ ਦੋ ਹੋਰ ਕੌਂਸਲਰਾਂ ਨਾਲ ਇੱਕ  ਪਾਰਟੀ ਵਿੱਚ ਸਮੂਲੀਅਤ ਕੀਤੀ ਸੀ ਤੇ ਤਸਵੀਰਾਂ ‘ਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਸਨੇ ਮਾਸਕ ਮੂੰਹ ‘ਤੇ ਲਗਾਉਣ ਦੀ ਬਜਾਏ ਮਹਿਜ਼ ਲਟਕਾਇਆ ਹੋਇਆ ਸੀ। ਕੌਂਸਲਰ ਮਲਿਕ ਨੇ ਅੱਜ ਇੱਕ ਬਿਆਨ ਵਿੱਚ ਕਿਹਾ: ‘ਇੱਕ ਵਾਰ ਫਿਰ ਮੈਨੂੰ ਉਨ੍ਹਾਂ ਕੰਮਾਂ’ ਤੇ ਅਫਸੋਸ ਹੈ ਜੋ ਮੇਰੀ ਸਥਿਤੀ ਦੇ ਮਿਆਰ ਤੋਂ ਹੇਠਾਂ ਸਨ ਅਤੇ ਲੂਟਨ ਦੇ ਲੋਕਾਂ ਤੋਂ ਇਸ ਇਕੱਠ ਵਿੱਚ ਸ਼ਾਮਲ ਹੋਣ ਲਈ ਦਿਲੋਂ ਮੁਆਫੀ ਮੰਗਣਾ ਚਾਹੁੰਦੇ ਹਾਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!