ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਸ੍ਰੀ ਹਿਤੇਸ਼ ਰਾਜਪਾਲ ਗਲਾਸਗੋ ਦੇ ਹਿੰਦੂ ਮੰਦਰ ਵਿਖੇ ਨਤਮਸਤਕ ਹੋਣ ਲਈ ਆਪਣੀ ਪਤਨੀ ਭਾਵਨਾ ਚੋਪੜਾ ਰਾਜਪਾਲ ਸਮੇਤ ਪਹੁੰਚੇ। ਇਸ ਸਮੇਂ ਉਹਨਾਂ ਦੇ ਪੂਜਾ ਅਰਚਨਾ ਕਰਨ ਉਪਰੰਤ ਮੰਦਰ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ।
ਸ੍ਰੀ ਹਿਤੇਸ਼ ਰਾਜਪਾਲ ਵੱਲੋਂ ਮੰਦਰ ਕਮੇਟੀ ਅਹੁਦੇਦਾਰਾਂ ਤੇ ਹੋਰ ਪਤਵੰਤਿਆਂ ਨਾਲ ਮੁਲਾਕਾਤ ਦੌਰਾਨ ਉਹਨਾਂ ਜ਼ਰੀਏ ਭਾਈਚਾਰੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਸਮੇਂ ਬੋਲਦਿਆਂ ਉਹਨਾਂ ਕਿਹਾ ਕਿ ਉਹਨਾਂ ਦੀ ਦਿਲੀ ਤਮੰਨਾ ਹੈ ਕਿ ਸਾਰੇ ਭਾਈਚਾਰੇ ਮਿਲ ਜੁਲ ਕੇ ਆਪਸੀ ਮਿਲਵਰਤਨ ਨਾਲ ਰਹਿਣ ਤਾਂ ਕਿ ਪਿਆਰ ਬਣਿਆ ਰਹੇ। ਉਹਨਾਂ ਕਿਹਾ ਕਿ ਉਹ ਸਕਾਟਲੈਂਡ ਵਿੱਚ ਇੱਕ ਦੂਤ ਵਾਂਗ ਵਿਚਰ ਕੇ ਸਭ ਦੀ ਸੁੱਖ ਸ਼ਾਂਤੀ ਦੀ ਕਾਮਨਾ ਕਰਦੇ ਰਹਿੰਦੇ ਹਨ। ਉਹਨਾਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਦਫਤਰੀ ਕੰਮਕਾਰ ਲਈ ਉਹਨਾਂ ਨੂੰ ਬੇਝਿਜਕ ਮਿਲਿਆ ਜਾ ਸਕਦਾ ਹੈ। ਇਸ ਸਮੇਂ ਮੰਦਰ ਕਮੇਟੀ ਦੇ ਸਕੱਤਰ ਪਵਨ ਸੂਦ, ਖਜਾਨਚੀ ਵਿਨੋਦ ਸ਼ਰਮਾ, ਅਸ਼ਵਨੀ ਸਭਰਵਾਲ, ਮੰਜੁਲਿਕਾ ਸਿੰਘ, ਮਰੀਦੁਲਾ ਚਕਰਬੋਰਤੀ ਸਮੇਤ ਹੋਰ ਵੀ ਭਾਈਚਾਰੇ ਦੇ ਲੋਕ ਹਾਜਰ ਸਨ। ਸ੍ਰੀ ਹਿਤੇਸ਼ ਰਾਜਪਾਲ ਨੇ ਇਸ ਫੇਰੀ ਨੂੰ ਆਪਣੇ ਲਈ ਬੇਹੱਦ ਯਾਦਗਾਰੀ ਦੱਸਿਆ।