ਜੱਗਾ ਗਿੱਲ ਸਾਫੂ ਵਾਲੀਆ
ਪਹਿਲਾਂ ਵਾਲੀ ਰਹੀ ਨਾਂ ਕੋਈ ਗੱਲ-ਬਾਤ ਜੀ
ਲੋਕੋ ਸੰਮਤੀ ਦਾ ਜਦੋਂ ਦਾ ਰਿਵਾਜ ਮੁੱਕਿਆ
ਨੀਲੇ-ਨੀਲੇ ਬਾਦਲੋਂ ਕੀ ਪਈ ਬਰਸਾਤ ਜਦੋਂ
ਸਾਡਾ ਹਰਾ-ਭਰਾ ਉਦੋਂ ਦਾ ਪੰਜਾਬ ਸੁੱਕਿਆ
ਫਿਰੰਗੀਆਂ ਨੇ ਭਾਂਵੇ ਇੱਕੋ ਵਾਰੀ ਹੱਥ ਫੇਰਿਆ
ਪਰ ਵਾਰ-ਵਾਰ ਲੀਡਰਾਂ ਜਨਾਬ ਲੁੱਟਿਆ
ਨਸ਼ੇ ਤੇ ਗਰੀਬੀ ਨੇ ਨਬਜ਼ ਭਾਂਵੇ ਰੋਕ ਦਿੱਤੀ
ਮੋਦੀ ਦਾ ਨਾਂ ਕਦੇ ਵੀ ਜਹਾਜ਼ ਰੁਕਿਆ
ਸਬਰਾਂ ਦਾ ਭਾਂਵੇਂ ਸਾਡਾ ਭਰ ਘੜਾ ਉੱਛਲੇ
ਲਾਲਚਾਂ ਦਾ ਭਰੇ ਨਾਂ ਤਲਾਬ ਪੁੱਟਿਆ
ਖਾਲ਼ੀ ਨੇ ਖ਼ਜ਼ਾਨੇ ਸਰਕਾਰ ਸਦਾ ਆਖਦੀ ਏ
ਹਾਕਮਾਂ ਦਾ ਕਦੇ ਨਾਂ ਏਹ ਰਾਗ ਮੁੱਕਿਆ
ਗੁਰੂ ਦਿਆਂ ਗੋਲਕਾਂ ਦਾ ਧੰਨ ਕਿੱਥੇ ਜਾਂਦਾ ਏ
ਨਾਂ ਏਨਾਂ ਦੱਸਿਆ ਤੇ ਨਾਂ ਹੀ ਕਿਸੇ ਪੁੱਛਿਆ
ਝੂਟਦੇ ਸਿਆਸਤਾਂ ਦੀ ਪੀਂਘ ਚੋਰ ਵਾਰੋ-ਵਾਰੀ
ਝੱਟ ਦੂਜਾ ਬੈਠ ਜਾਵੇ ਜਦੋਂ ਪਹਿਲਾ ਉੱਠਿਆ
ਤਾਰ-ਤਾਰ ਹੁੰਦੀਆਂ ਨੇ ਨਿੱਤ ਗਿੱਲਾ ਇੱਜ਼ਤਾਂ
ਪਰ ਅਣਖੀਆਂ ਚੇਹਰੇ ਤੇ ਨਿਕਾਬ ਸੁੱਟਿਆ
ਜੱਗੇ ਲੋਕਾਂ ਨੇ ਹੈ ਚੇਹਰੇ ਤੇ ਨਿਕਾਬ ਸੁੱਟਿਆ