ਚੰਡੀਗੜ੍ਹ, 2 ਅਗਸਤ ( ਰਾਜਿੰਦਰ ਭਦੌੜੀਆ)
ਸੈਵਨ ਰੇਜ ਫਾਉਂਡੇਸ਼ਨ ਦੁਆਰਾ ਧਨਾਸ, ਚੰਡੀਗੜ੍ਹ ਵਿਖੇ ਆਯੋਜਿਤ ‘ਇੱਕ ਪੌਦਾ ਇੱਕ ਸੰਕਲਪ’ ਸਮਾਗਮ ਦੌਰਾਨ ਸਤਪਾਲ ਜੈਨ (ਐਡੀਸ਼ਨਲ ਸਾਲਿਸਿਟਰ ਜਨਰਲ ਆਫ਼ ਇੰਡੀਆ), ਸਤਿੰਦਰ ਸਿੰਘ, ਐਡਵੋਕੇਟ, ਫਾਉਂਡੇਸ਼ਨ ਅਧਿਕਾਰੀ ਰਾਮ ਚੰਦਰ ਯਾਦਵ ਅਤੇ ਰਘੁਵਿੰਦਰ ਯਾਦਵ ਨੇ ਪੌਦੇ ਲਗਾਏ ।
ਸ਼੍ਰੀ ਯਾਦਵ ਨੇ ਕਿਹਾ ਕਿ ਹਰ ਇੱਕ ਮਨੁੱਖ ਨੂੰ ਪੌਦੇ ਲਗਾਉਣੇ ਚਾਹੀਦੇ ਹਨ, ਪੌਦੇ ਸਾਨੂੰ ਆਕਸੀਜਨ ਦਿੰਦੇ ਹਨ । ਉਨ੍ਹਾਂ ਕਿਹਾ ਕਿ ਸਥਾਨਕ ਨਿਵਾਸੀਆਂ ਦੀ ਸਹਾਇਤਾ ਨਾਲ ਇਨ੍ਹਾਂ ਪੌਦਿਆਂ ਦੀ ਦੇਖਭਾਲ ਕੀਤੀ ਜਾਵੇਗੀ।