2.1 C
United Kingdom
Saturday, March 7, 2026

More

    ਇਸਤਰੀ ਅਕਾਲੀ ਦਲ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਾਏ

    ਅਸ਼ੋਕ ਵਰਮਾ
    ਬਠਿੰਡਾ

    ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਸਲਾਹਕਾਰ ਡਾ ਅਮਰਜੀਤ ਕੌਰ ਕੋਟਫੱਤਾ ਦੀ ਅਗਵਾਈ  ਹੇਠ ਪਿੰਡ ਵਿਰਕ ਕਲਾਂ,ਵਿਰਕ ਖੁਰਦ ਅਤੇ ਭੀਸੀਆਣਾ ’ਚ ਪੌਦੇ ਲਾਏ। ਇਸ ਮੌਕੇ ਡਾ ਕੋਟਫੱਤਾ ਨੇ ਪੌਦਾ ਲਾਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨਾਂ ਡੂੰਘੀ ਚਿੰਤਾ ਜ਼ਾਹਿਰ ਕੀਤੀ ਕਿ ਵਰਤਮਾਨ ਸਮੇਂ ਦੌਰਾਨ ਵਾਤਾਵਰਣ ਦਿਨੋਂ-ਦਿਨ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਨੂੰ ਬਚਾਉਣ ਲਈ ਸਭਨਾਂ ਨੂੰ ਗੰਭੀਰ ਉਪਰਾਲੇ ਕਰਨੇ ਪੈਣਗੇ। ਉਨਾਂ ਅਪੀਲ ਕੀਤੀ ਕਿ ਪਿੰਡ ਵਾਸੀ ਔਰਤਾਂ  ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਾਉਣ ਅਤੇ ਦੇਖ-ਭਾਲ ਕਰਨ। ਉਨਾਂ ਕਿਹਾ ਕਿ ਹਵਾ ਵਿੱਚ ਤੈਰਨ ਵਾਲੇ ਬਹੁਤ ਹੀ ਛੋਟੇ ਪਰ ਠੋਸ ਕਣ ਮਿਲ ਜਾਂਦੇ ਹਨ ਅਤੇ ਲੰਮਾ ਸਮਾਂ ਵਾਯੂ ਮੰਡਲ ਵਿੱਚ ਲਟਕਦੇ ਰਹਿੰਦੇ ਹਨ।
                ਉਨਾਂ ਦੱਸਿਆ ਕਿ ਇਹ ਕਣ ਨੱਕ ਜਾਂ ਗਲੇ ਰਾਹੀਂ ਸਾਹ ਨਾਲ ਅੰਦਰ ਜਾ ਕੇ ਸਾਹ ਵਾਲੀ ਨਾਲੀ ਅਤੇ ਫੇਫੜਿਆਂ ’ਤੇ ਹਮਲਾ ਕਰਕੇ ਦਮਾਂ ਅਤੇ ਦਿਲ ਦਾ ਰੋਗ ਜਿਹੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਹ ਕਣ ਅਵਾਜਾਈ, ਊਰਜਾ-ਯੰਤਰਾਂ ਅਤੇ ਉਦਯੋਗਿਕ ਇਕਾਈਆਂ ਅਤੇ ਅੱਗ ਤੋਂ ਪੈਦਾ ਹੁੰਦੇ ਹਨ। ਇਸ ਨਾਲ ਹਰ ਸਾਲ ਪੰਜ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਹਵਾ ਪ੍ਰਦੂਸ਼ਣ ਨੂੰ ਸਿਹਤ ਲਈ ਪ੍ਰੱਮੁਖ ਖਤਰਾ ਮੰਨਿਆ ਹੈ। ਇਯ ਮੌਕੇ ਇਸਤਰੀ ਅਕਾਲੀ ਦਲ ਦੀਆਂ ਮੈਂਬਰਾਂ ਨੇ ਹਵਾ ਦੀ ਸ਼ੱੁਧਤਾ ਲਈ ਵੱਧ ਤੋਂ ਵੱਧ ਰੁੱਖ ਲਾ ਕੇ ਉਨਾਂ ਦੀ ਦੇਖਭਾਲ ਕਰਨ ਦਾ ਪ੍ਰਣ ਲਿਆ।    ਇਸ ਮੌਕੇ ਬਲਤੇਜ ਸਿੰਘ ਸਾਬਕਾ ਸਰਪੰਚ,ਬਾਬਾ ਗੁਰਜੰਟ ਸਿੰਘ,ਬਾਬਾ ਭੋਲਾ,ਗੁਰਚਰਨ ਸਿੰਘ ਵਿਰਕ,ਨਿੰਦਰ ਸਿੰਘ ਪੰਚ,ਮੇਜਰ ਸਿੰਘ ਬਰਾੜ ਭਾਸੀਆਣਾ, ਗੁਰਦੇਵ ਸਿੰਘ ਨੰਬਰਦਾਰ  ਅਤੇ ਲਖਵਿੰਦਰ ਸਿੰਘ ਆਦਿ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!