ਮਰਦਾਨ
ਪਾਕਿਸਤਾਨ ਦੇ ਮਰਦਾਨ ਵਿਚ ਮਹਾਤਮਾ ਬੁੱਧ ਦੀ ਮੂਰਤੀ ਨਾਲ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹੀਆਂ ਕਾਰਵਾਈਆਂ ਦੇਸ਼ ਦੇ ਸੈਰ-ਸਪਾਟਾ ਉਦਯੋਗ ਨੂੰ ਵੀ ਖ਼ਤਰੇ ਵਿੱਚ ਪਾਉਂਦੀਆਂ ਹਨ। ਇਸ ਪ੍ਰਾਚੀਨ ਬੁੱਤ ਨੂੰ ਚਾਰ ਵਿਅਕਤੀਆਂ ਦੁਆਰਾ ਇਸਦੀ ਭੰਨਤੋੜ ਕੀਤੀ ਗਈ। ਜਿਕਰਯੋਗ ਹੈ ਕਿ ਗੰਧਾਰਨ ਕਾਲ ਦੌਰਾਨ ਪੂਰੇ ਖਿੱਤੇ ਉੱਤੇ ਬੁੱਧ ਧਰਮ ਦਾ ਰਾਜ ਰਿਹਾ ਹੈ। ਜਿਸ ਕਰਕੇ ਉੱਤਰੀ ਪਾਕਿਸਤਾਨ ਵਿਚ ਵੀ ਬਹੁਤ ਸਾਰੇ ਪੁਰਾਤੱਤਵ ਬੁੱਧ ਦੇ ਮੰਦਰ, ਮੂਰਤੀਆਂ ਹਨ ਜਿਹਨਾਂ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ, ਸੈਰ-ਸਪਾਟਾ ਉਦਯੋਗ ਨੇ ਉਨ੍ਹਾਂ ਦੀ ਰੱਖਿਆ ਲਈ ਸਖਤ ਮਿਹਨਤ ਕੀਤੀ ਹੈ ਤਾਂ ਜੋ ਵਿਸ਼ਵ ਭਰ ਦੇ ਲੋਕ ਤੀਰਥ ਯਾਤਰਾ ਕਰ ਸਕਣ ਅਤੇ ਪ੍ਰਾਚੀਨ ਯੁੱਗ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਣ। ਪਰ ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਕੰਮ ਨੂੰ ਬੇਕਾਰ ਕਰ ਦਿੰਦੀਆਂ ਹਨ ਅਤੇ ਦੇਸ਼ ਨੂੰ ਆਰਥਿਕ ਨੁਕਸਾਨ ਦੇ ਵੀ ਪਹੁੰਚਾਉਦੀਆਂ ਹਨ। ਇਸ ਘਟਨਾ ਦੇ ਦੋਸ਼ੀ ਚਾਰਾਂ ਵਿਅਕਤੀਆਂ’ ਤੇ 2016 ਦੇ ਕੇ ਪੀ ਐਂਟੀਕੁਇਟੀਜ਼ ਐਕਟ ਤਹਿਤ ਦੋਸ਼ ਲਗਾਏ ਗਏ ਸਨ ਅਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।