ਮਾਲੇਰਕੋਟਲਾ, 31 ਜੁਲਾਈ (ਥਿੰਦ, ਜੌੜਾ)
5 ਜੁਲਾਈ 1961 ਨੂੰ ਰਿਟਾ: ਡੀ.ਐਸ.ਪੀ ਜਰਨੈਲ ਸਿੰਘ ਬਰਾੜ ਦੇ ਘਰ ਤਰਨ ਤਾਰਨ ਵਿਖੇ ਜਨਮੇ ਮਨਜੀਤ ਸਿੰਘ ਬਰਾੜ (ਪੀ ਪੀ ਐੱਸ) ਐਸ. ਪੀ ਮਲੇਰਕੋਟਲਾ ਵਜੋਂ ਅੱਜ ਸੇਵਾ ਮੁਕਤ ਹੋ ਰਹੇ ਹਨ। ਗੰਗਾਨਗਰ ਤੋਂ ਐੱਲਐੱਲਬੀ ਦੀ ਡਿਗਰੀ ਹਾਸਲ ਕਰਨ ਵਾਲੀ ਇਸ ਹੋਣਹਾਰ ਸ਼ਖ਼ਸੀਅਤ ਦੇ ਮਾਤਾ ਸੁਖਦੇਵ ਕੌਰ ਜੀ ਨੇ ਇਨ੍ਹਾਂ ਨੂੰ ਗੁੜ੍ਹਤੀ ਮੁਸਲਮਾਨ ਦਾਈ ਹੱਥੋਂ ਦਿਵਾ ਕੇ ਇਨ੍ਹਾਂ ਦੇ ਦਿਲ ਵਿੱਚ ਐਸੀ ਮੁਹੱਬਤ ਦਾ ਬੀਜ ਬੀਜਿਆ ਕਿ ਇਨ੍ਹਾਂ ਆਪਣੇ ਜੀਵਨ ਵਿੱਚ ਸਦਾ ਜਾਤ ਪਾਤ ਦੇ ਭੇਦ ਮਨ ਵਿੱਚੋਂ ਮਿਟਾ ਕੇ ਆਪਣੀ ਬਣਦੀ ਡਿਊਟੀ ਨਿਭਾਈ 9.12.1988 ਏ.ਐਸ.ਆਈ ਵਜੋਂ ਪੁਲੀਸ ਮਹਿਕਮੇ ਵਿੱਚ ਦੀ ਨਿਯੁਕਤੀ ਉਪਰੰਤ ਇਨ੍ਹਾਂ ਦੋ ਸਾਲ ਜਲੰਧਰ ਵਿਖੇ ਡਿਊਟੀ ਨਿਭਾਈ ਇਸ ਉਪਰੰਤ ਲਗਾਤਾਰ 25 ਸਾਲ ਜ਼ਿਲ੍ਹਾ ਪਟਿਆਲਾ ਵਿੱਚ ਆਪਣੀ ਡਿਓੁਟੀ ਨਿਭਾਉਂਦੇ ਹੋਏ, ਵੱਖ ਵੱਖ ਸਮੇਂ ਪਦ ਉੱਨਤ ਹੋ ਕੇ ਸੰਗਰੂਰ, ਫ਼ਤਹਿਗੜ੍ਹ ਸਾਹਿਬ ,ਖੰਨਾ ਅਤੇ ਰੋਪੜ ਵਿਖੇ ਵੀ ਡਿਊਟੀ ਨਿਭਾਈ ਪੁਲੀਸ ਮਹਿਕਮੇ ਵਿੱਚ ਸਫਲ ਅਤੇ ਨਿਰੰਤਰ ਕਾਰਗੁਜ਼ਾਰੀ ਸਦਕਾ ਇਨ੍ਹਾਂ ਦੋ ਸਾਲ ਸਪੈਸ਼ਲ ਟਾਸਕ ਫੋਰਸ ਵਿੱਚ ਵੀ ਆਪਣੀ ਡਿਓੁਟੀ ਨਿਭਾਈ। ਫਰਵਰੀ 2029 ਤੋਂ ਬਤੌਰ ਐੱਸ. ਪੀ ਮਲੇਰਕੋਟਲਾ ਡਿਓੁਟੀ ਨਿਭਾਉਂਦੇ ਸਮੇਂ ਇਹਨਾਂ ਆਪਣੇ ਮਿਲਵਰਤਨ ਅਤੇ ਹਸਮੁੱਖ ਸੁਭਾਅ ਸਦਕਾ ਲੋਕਾਂ ਦੇ ਹਰਮਨ ਪਿਆਰੇ ਪੁਲਿਸ ਅਫਸਰ ਹੋਣ ਦਾ ਮਾਣ ਹਾਸਲ ਕੀਤਾ। ਜਿਨ੍ਹਾਂ ਨੂੰ ਅੱਜ ਉਨ੍ਹਾਂ ਦੀ ਸੇਵਾ ਮੁਕਤੀ ਸਮੇਂ ਵੱਖ ਵੱਖ ਧਰਮਾਂ ਅਦਾਰਿਆਂ ਦੇ ਸੰਸਥਾਵਾਂ ਆਗੂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਨਗੇ ।