9.8 C
United Kingdom
Monday, June 8, 2026

More

    ਆਸਟ੍ਰੇਲੀਆ ‘ਚ ਫਰਜ਼ੀ ਕਾਲਾਂ ਰਾਹੀਂ ਜਾਲ੍ਹਸਾਜੀ ਸਿਖਰਾਂ ‘ਤੇ

    1.26 ਮਿਲੀਅਨ ਡਾਲਰ ਤੋਂ ਵੱਧ ਦੀ ਜਾਲ੍ਹਸਾਜੀ ਦਾ ਖਦਸ਼ਾ
    ਭਾਰਤੀਆਂ ਵੱਲੋਂ ਭਾਰਤੀਆਂ ਦੀ ਲੁੱਟ-ਖਸੁੱਟ ਜਾਰੀ
    (ਹਰਜੀਤ ਲਸਾੜਾ, ਬ੍ਰਿਸਬੇਨ 31 ਜੁਲਾਈ)

    ਆਸਟ੍ਰੇਲੀਆ ‘ਚ ਕੋਵੀਡ -19 ਮਹਾਂਮਾਰੀ ਕਾਰਨ ਪੈਦਾ ਹੋਈ ਆਰਥਿਕ ਅਨਿਸ਼ਚਿਤਤਾ ਅਤੇ ਮਜ਼ੂਦਾ ਟੈਕਸ ਸਮੇਂ ਦੌਰਾਨ ਨੌਸਰਬਾਜ਼ਾਂ ਵੱਲੋਂ ਵਿੱਤੀ ਲਾਭ ਲੈਣ ਲਈ ਫਰਜੀ ਫੋਨ ਕਾਲਾਂ ਤਹਿਤ ਲੋਕਾਂ ਦੀ ਲੁੱਟ-ਖਸੁੱਟ ਦਾ ਗੋਰਖ-ਧੰਦਾ ਜਾਰੀ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਸਾਲਾਂ ‘ਚ ਇਹ ਘਪਲੇਬਾਜ਼ੀ ਵਿਦੇਸ਼ਾਂ ਤੋਂ ਕਾਲ ਕਰਕੇ ਕੀਤੀ ਜਾਂਦੀ ਸੀ। ਪਰ ਹੁਣ ਜਾਲ੍ਹਸਾਜ ਇਸਨੂੰ ਆਸਟ੍ਰੇਲੀਆ ਦੀ ਧਰਤੀ ਤੋਂ ਹੀ ਇੰਜ਼ਾਮ ਦੇ ਰਹੇ ਹਨ ਅਤੇ ਕੁੱਝ ਭਾਰਤੀਆਂ ਵੱਲੋਂ ਆਪਣੇ ਹੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 40 ਸਾਲਾ ਮੈਲਬਾਰਨ ਨਿਵਾਸੀ ਰਾਕੇਸ਼ ਸ਼ਰਮਾ (ਅਸਥਾਈ ਵੀਜ਼ਾ ਧਾਰਕ) ਨੂੰ ਨੌਸਰਬਾਜ਼ਾਂ ਦੇ ਇਕ ਸਮੂਹ ਨੇ ਕਿਹਾ ਕਿ ਉਸਨੇ ‘ਟੈਕਸ-ਧੋਖਾਧੜੀ ਦੇ ਦੋਸ਼ਾਂ’ ਦਾ ਨਿਪਟਾਰਾ ਨਹੀਂ ਕੀਤਾ ਹੈ ਅਤੇ ਜੁਰਮਾਨਾ ਜਲਦ ਨਾ ਭਰਨ ਦੀ ਸੂਰਤ ‘ਚ ਉਸਦੀ ਪੀ ਆਰ (ਸਥਾਈ ਨਿਵਾਸ) ਲਈ ਵੀਜ਼ਾ ਅਰਜ਼ੀ ਰੱਦ ਅਤੇ ਗ੍ਰਿਫਤਾਰੀ ਵੀ ਸੰਭਵ ਹੈ। ਇਹਨਾਂ ਨੌਸਰਬਾਜ਼ਾਂ ਨੇ ਗ੍ਰਹਿ ਵਿਭਾਗ ਅਤੇ ਆਸਟਰੇਲਿਆਈ ਕਰ ਅਧਿਕਾਰੀਆਂ ਦੀ ਨਕਲ ਕਰ ਪੀੜਤ ਨੂੰ 3,500 ਡਾਲਰ ਦੀ ਠੱਗੀ ਮਾਰੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਉਹ ਇਹ ਜਾਣ ਕੇ ‘ਬਹੁਤ ਪਰੇਸ਼ਾਨ’ ਹਨ ਕਿ ਉਨ੍ਹਾਂ ਦੇ ਆਪਣੇ ਭਾਈਚਾਰੇ ਦੇ ਲੋਕਾਂ ਨੇ ਪੰਜਾਬੀ/ਹਿੰਦੀ ਭਾਸ਼ਾ ‘ਚ ਹੀ ਇਨ੍ਹਾਂ ਘੁਟਾਲਿਆਂ ਨੂੰ ਚਲਾਉਣ ਲਈ ‘ਗੈਂਗ-ਅਪ’ ਕੀਤਾ ਹੈ। ਉਹ ਠੱਗੀ ਸਮੇਂ ਬਿਨਾ ਫੋਨ ਕਾਲ ਕੱਟਿਆਂ ਪੈਸੇ ਦੀ ਅਦਾਇਗੀ ਹੋਣ ਤੱਕ ਰਾਬਤਾ ਬਣਾਈ ਰੱਂਖਦੇ ਹਨ ਤਾਂ ਕਿ ਪੀੜਤ ਸੁਚੇਤ ਨਾ ਹੋ ਸਕੇ। ਮੈਂ ਜਾਣਦਾ ਹਾਂ ਕਿ ਲੋਕ ਘੁਟਾਲੇ ਪਾਉਣ ਵਾਲੇ ਲੋਕਾਂ ਦਾ ਮਜ਼ਾਕ ਉਡਾਉਂਦੇ ਹਨ। ਪਰ ਇਹ ਮੈਨੂੰ ਆਪਣੀ ਕਹਾਣੀ ਸਾਂਝੀ ਕਰਨ ਤੋਂ ਨਹੀਂ ਰੋਕਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਮੇਰੇ ਵਾਂਗ ਘੁਟਾਲੇ ਵਿੱਚ ਪੈ ਜਾਵੇ। ਸ਼੍ਰੀਮਾਨ ਸ਼ਰਮਾ ਨੇ ਦੱਸਿਆ ਕਿ ਉਹਨਾਂ ਅਦਾਇਗੀ ਆਈਟਿਊਨਜ਼ ਗਿਫਟ ਕਾਰਡਾਂ ਰਾਹੀਂ ਕੀਤੀ। ਇੱਕ ਰਾਸ਼ਟਰੀ ਮੀਡੀਆ ਰਿਲੀਜ਼ ‘ਚ ਏ.ਸੀ.ਸੀ.ਸੀ ਦੀ ਡਿਪਟੀ ਚੇਅਰ ਡਿਲਿਆ ਰਿਕਾਰਡ ਨੇ ਆਸਟਰੇਲੀਆ ਦੇ ਲੋਕਾਂ ਨੂੰ ਵਧੇਰੇ ਚੌਕਸ ਰਹਿਣ ਦੀ ਤਾਕੀਦ ਕੀਤੀ ਹੈ। ਕਿਉਂਕਿ, ਇਸ ਟੈਕਸ ਸਮੇਂ ਦੌਰਾਨ ਸਰਕਾਰੀ ਰੂਪ ਰੇਖਾ ਦੇ ਘੁਟਾਲੇ ਲਗਾਤਾਰ ਵੱਧ ਰਹੇ ਹਨ। ਉਹਨਾਂ ਸਾਫ਼ ਕਿਹਾ ਕਿ ਸਰਕਾਰੀ ਵਿਭਾਗ ਤੁਹਾਨੂੰ ਕਦੇ ਵੀ ਤੁਰੰਤ ਗ੍ਰਿਫਤਾਰੀ ਦੀ ਧਮਕੀ, ਗੈਰ-ਰਸਮੀ ਭੁਗਤਾਨ ਜਿਵੇਂ ਕਿ ਗਿਫਟ ਕਾਰਡ, ਆਈਟਿਊਨਜ਼ ਕਾਰਡ ਜਾਂ ਨਿੱਜੀ ਬੈਂਕ ਖਾਤੇ ‘ਚ ਸਿੱਧਾ ਭੁਗਤਾਨ ਆਦਿ ਲਈ ਨਹੀਂ ਕਹਿੰਦਾ ਹੈ। ਉਹਨਾਂ ਹੋਰ ਕਿਹਾ ਕਿ ਇਹ ਘਪਲੇਬਾਜ਼ ਫਰਜੀ ਕੰਪਨੀਆਂ ਦੇ ਨਾਮ ਹੇਠ ਅਦਾਇਗੀਆਂ ‘ਚ ਛੂਟ ਕਰਨ ਲਈ ਤੁਹਾਡੇ ਬਿੱਲਾਂ ਦੀ ਮੰਗ ਕਰਦੇ ਹਨ ਅਤੇ ਤੁਹਾਡੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਕੇ ਖਾਤਿਆਂ ਚੋਂ ਗੈਰਕਨੂੰਨੀ ਢੰਗ ਨਾਲ ਪੈਸੇ ਕਢਾਉਦੇ ਹਨ। ਅੰਕੜਿਆਂ ਮੁਤਾਬਕ ਇਸ ਸਾਲ ‘ਚ ਹੁਣ ਤੱਕ ਦਰਜ ਹੋਈਆਂ 7,100 ਤੋਂ ਵੱਧ ਰਿਪੋਰਟਾਂ ਵਿੱਚ 1.26 ਮਿਲੀਅਨ ਡਾਲਰ ਤੋਂ ਵੱਧ ਦੀ ਜਾਲ੍ਹਸਾਜੀ ਦਾ ਖਦਸ਼ਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!