10.9 C
United Kingdom
Sunday, September 6, 2026

More

    ਔਰਤ ਕਰਜਾ ਮੁਕਤੀ ਲਈ ਰੈਲੀਆਂ ਰਾਹੀਂ ਮੈਦਾਨ ਭਖਾਉਣ ਦਾ ਐਲਾਨ

    ਅਸ਼ੋਕ ਵਰਮਾ
    ਬਠਿੰੰਡਾ,29 ਜੁਲਾਈ। ਔਰਤਾਂ ਨੂੰ ਕਰਜੇ ਤੋਂ ਮੁਕਤੀ ਦਿਵਾਉਣ ਲਈ ਸੀਪੀਆਈ ਐਮਐਲ ਲਿਬਰੇਸ਼ਨ ਵੱਲੋਂ 5 ਅਗਸਤ ਤੋਂ 25 ਅਗਸਤ ਤੱਕ ਔਰਤ ਕਰਜਾ ਮੁਕਤੀ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਇਯ ਦੇ ਨਾਲ ਹੀ ਹਰੇਕ ਰੈਲੀ ’ਚ ਕਰਜਾ ਪੀੜਤ ਔਰਤ ਦਾ ਵੇਰਵਾ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਤੱਕ ਭਿਜਾਇਆ ਜਾਏਗਾ ਜਦੋਂਕਿ 13 ਅਗਸਤ ਨੂੰ ਔਰਤ ਕਰਜਾ ਮੁਕਤੀ ਦਿਵਸ ਵਜੋਂ ਰੈਲੀਆਂ ਕਰਨ ਦੀ ਰਣਨੀਤੀ ਘੜੀ ਗਈ ਹੈ। ਅੱਜ ਇੱਥੇ ਮਜਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸ਼ਮਾਓਂ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ  ਸੀਪੀਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਹਰਵਿੰਦਰ ਸਿੰਘ ਸੇਮਾ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਰਾਹੀਂ ਲਏ ਕਰਜ਼ੇ ਦੀ ਮਾਈਕਰੋ ਫਾਇਨਾਂਸ ਕੰਪਨੀਆਂ ਜਬਰੀ ਵਸੂਲੀ ਕਰ ਰਹੀਆਂ ਹਨ ਅਤੇ ਇਸ ਦੌਰਾਨ ਔਰਤਾਂ ਨੂੰ ਡਰਾਇਆ ਧਮਕਾਇਆ ਵੀ ਜਾ ਰਿਹਾ ਹੈ। ਉਨਾਂ ਆਖਿਆ ਕਿ ਮੋਦੀ ਸਰਕਾਰ ਵੱਡੇ ਘਰਾਣਿਆਂ ਦੇ ਹਜਾਰਾਂ ਕਰੋੜ ਦੇ ਕਰਜਿਆਂ ਤੇ ਲਕੀਰ ਮਾਰ ਰਹੀ ਹੈ ਪਰ ਔਰਤਾਂ ਦੇ ਨਿਗੂਣੇ ਕਰਜੇ ਪ੍ਰਤੀ ਚੁੱਪ ਧਾਰ ਰੱਖੀ ਹੈ।
                     ਉਨਾਂ ਕਿਹਾ ਕਿ ਲੌਕਡਾਊਨ ਕਾਰਨ ਮਜ਼ਦੂਰਾਂ ਦੀ ਆਰਥਿਕ ਹਾਲਤ ਕਮਜ਼ੋਰ ਹੋਈ ਹੈ  ਅਤਤਤੇ ਉਨਾਂ ਨੂੰ ਭੁੱਖਮਰੀ ਦਾ ਵੀ ਸਾਹਮਣਾ ਕਰਨਾ ਪਿਆ ਹੈ ਫਿਰ ਵੀ ਸਰਕਾਰ ਨੇ ਉਨਾਂ ਦੀ ਸਾਰ ਨਹੀਂ ਲਈ ਹੈ। ਉਨਾਂ ਫਾਇਨਾਂਸ ਕੰਪਨੀਆਂ ’ਤੇ ਦੋਸ਼ ਲਾਇਆ ਕਿ ਕੰਪਨੀਆਂ ਵੱਲੋਂ ਗਰੀਬ ਔਰਤਾਂ ਨੂੰ ਮੋਟੇ ਵਿਆਜ ਲਾਕੇ ਉਨਾਂ ਨੂੰ ਲੁੱਟਿਆ ਜਾ ਰਿਹਾ ਹੈ । ਉਨਾਂ ਦੱਸਿਆ ਕਿ ਕਰਜੇ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਆਏ ਅਧਿਕਾਰੀ ਘਰਾਂ ਚੋਂ ਜਬਰੀ ਸਾਮਾਨ ਚੁੱਕਣ ਦੀ ਧਮਕੀਆਂ ਦਿੰਦੇ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ । ਆਗੂਆਂ ਨੇ ਕਿਸ਼ਤਾਂ ਦੇ ਮਾਮਲੇ ’ਚ ਧੱਕੇਸ਼ਾਹੀ ਕਰਨ ਵਾਲੀਆਂ ਕੰਪਨੀਆਂ ਖਿਲਾਫ਼ ਕਾਨੂੰਨੀ ਕਾਰਵਾਈ ਤੇ ਔਰਤਾਂ ਦਾ ਕਰਜਾ ਮੁਆਫ ਕਰਨ ਦੀ ਮੰਗ ਕੀਤੀ ਹੈ।  ਆਗੂਆਂ ਨੇ ਮੰੰਗ ਕੀਤੀ ਕਿ ਦਲਿਤ ਤੇ ਗਰੀਬ ਔਰਤਾਂ ਦੇ ਕਰਜੇ ਮੁਆਫ ਕੀਤੇ ਜਾਣ ਅਤੇ ਰੁਜਗਾਰ ਚਲਾਉਣ ਲਈ  ਇੱਕ ਲੱਖ ਦੀ ਲਿਮਟ ਬਣਾ ਕੇ ਕਰਜਾ ਜਾਰੀ ਕੀਤਾ ਜਾਏ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਹੱਲ ਨਾਂ ਕੱਢਿਆ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਏਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!