12.5 C
United Kingdom
Monday, September 7, 2026

More

    ਡਾਕਾ ਮਾਰਨ ਦੀ ਤਿਆਰੀ ਕਰ ਰਹੇ ਲੁਟੇਰਾ ਗਿਰੋਹ ਦੇ 3 ਮੈਂਬਰ ਕਾਬੂ

    ਅਸ਼ੋਕ ਵਰਮਾ
    ਮਾਨਸਾ,29 ਜੁਲਾਈ। ਮਾਨਸਾ ਪੁਲਿਸ ਨੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਇੱਕ ਅੰੰੰਤਰਰਾਜੀ ਲੋਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੰਨਾਂ ਕੋਲੋਂ 12 ਬੋਰ ਦਾ ਇੱਕ ਪਿਸਤੌਲ  ਸਮੇਤ 3 ਜਿੰਦਾ ਕਾਰਤੂਸ, 32 ਬੋਰ ਦਾ ਇੱਕ ਦੇਸੀ ਪਿਸਤੌਲ ਤੇ 5 ਜਿੰਦਾਂ ਰੌਂਦ, ਲੋਹੇ ਦੀ ਇੱਕ ਰਾਡ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।  ਇਹ ਗਿਰੋਹ ਪਿੰਡ ਮਲਕੋਂ ਤੋਂ ਆਲਮਪੁਰ ਮੰਦਰਾਂ ਨੂੰ ਜਾਂਦੀ ਡਰੇਨ ਦੀ ਪਟੜੀ ਲਾਗੇ ਦਰੱਖਤਾਂ ਦੇ ਝੁੰਡ ਹੇਠਾਂ ਖਤਾਨਾਂ ’ਚ ਬੈਠ ਕੇ ਕਿਸੇ ਵੱਡੀ ਲੁੱਟ-ਖੋਹ ਜਾਂ ਡਾਕਾ ਮਾਰਨ ਦੀ ਵਿਉਂਤ ਬਣਾ ਰਿਹਾ ਸੀ ਤਾਂ ਥਾਣਾ ਬੋਹਾ ਪੁਲਿਸ ਨੇ ਤਿੰਨ ਮੈਂਬਰਾਂ ਨੂੰ ਦਬੋਚ ਲਿਆ। ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਬੋਹਾ ਦੀ ਪੁਲਿਸ ਪਾਰਟੀ ਗਸ਼ਤ ਡਿਊਟੀ ਕਰ ਰਹੀ ਸੀ ਤਾਂ ਸੂਚਨਾ ਮਿਲੀ ਕਿ ਜੀਵਨ ਸਿੰਘ ਉਰਫ ਸੋਨੀ ਪੁੱਤਰ ਸੰਤੋਖ ਸਿੰਘ ਵਾਸੀ ਅਚਾਨਕ, ਸੁਭਮ ਬਾਂਸਲ ਉਰਫ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਚਾਉਕੇ, ਬਲਜੋਤ ਸਿੰਘ ਉਰਫ ਲੱਕੀ ਪੁੱਤਰ ਬਲਵੀਰ ਸਿੰਘ ਵਾਸੀ ਪੱਖੋਂ ਕਲਾਂ, ਸੇਵਕ ਸਿੰਘ ਉਰਫ ਕਾਲੂ ਬਿੱਲਾ ਪੁੱਤਰ ਬਾਬੂ ਸਿੰਘ ਵਾਸੀ ਅਕਲੀਆਂ ਅਤੇ ਨਿੱਕੂ ਬਠਿੰਡੇ ਵਾਲਾ ਪੁੱਤਰ ਨਾਮਲੂਮ ਵਾਸੀ ਬਠਿੰਡਾ ਹਥਿਆਰਾਂ ਨਾਲ ਲੈਸ ਹੋਕੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ।
    ਉਨਾਂ ਦੱਸਿਆ ਕਿ ਥਾਣਾ ਬੋਹਾ ਪੁਲਿਸ ਨੇ ਧਾਰਾ 399,402 ਅਤੇ 25/54/59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਛਾਪਿਆ ਮਾਰਿਆ ਤਾਂ ਜੀਵਨ ਸਿੰਘ ਉਰਫ ਸੋਨੀ, ਸੁਭਮ ਬਾਂਸਲ ਉਰਫ ਰਾਹੁਲ ਅਤੇ ਬਲਜੋਤ ਸਿੰਘ ਉਰਫ ਲੱਕੀ ਨੂੰ ਮੌਕੇ ਤੋਂ ਕਾਬੂ ਕਰ ਲਿਆ ਜਦੋਂਕ ਦੋ ਮੈਂਬਰ ਹਨੇਰੇ ਦਾ ਫਾਇਦਾ ਉਠਾਉਦਿਆਂ ਫਰਾਰ ਹੋ ਗਏ। ਐਸਐਸਪੀ ਨੇ ਦੱਸਿਆ ਕਿ ਇੰਨਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਨਾਂ ਖਿਲਾਫ ਪੰਜਾਬ ਅਤੇ ਹਰਿਆਣਾ ’ਚ ਸੰਗੀਨ ਦੋਸ਼ਾਂ ਤਹਿਤ ਮੁਕੱਦਮੇ ਦਰਜ ਹਨ। ਉਨਾਂ ਦੱਸਿਆ ਕਿ ਫਰਾਰ ਮੁਲਜਮਾਂ ਦੀ ਗਿ੍ਰਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ ਅਤੇ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਏਗਾ। ਉਨਾਂ ਦੱਸਿਆ ਕਿ ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਇੰਨਾਂ ਚੋਂ ਕੁੱਝ ਜਮਾਨਤ ਤੇ ਹਨ ਅਤੇ ਉਨਾਂ ਖਿਲਾਫ ਮਾਮਲਿਆਂ ਦੀ ਅਦਾਲਤ ’ਚ ਸੁਣਵਾਈ ਚੱਲ ਰਹੀ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਉਪਰੰੰਤ ਪੁੱਛ ਪੜਤਾਲ ਕਰੇਗੀ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇੰਨਾਂ ਵੱਲੋਂ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਪੁਲਿਸ ਨੂੰ ਇਸ ਗਿਰੋਹ ਕੋਲੋਂ ਅਹਿਮ ਸੁਰਾਗ ਲੱਗਣ ਦੀ ਆਸ ਹੈ।
                                      ਮੁਲਜਮਾਂ ਦਾ ਅਪਰਾਧਿਕ ਰਿਕਾਰਡ
    ਜੀਵਨ ਸਿੰਘ ਉਰਫ ਸੋਨੀ ਪੁੱਤਰ ਸੰਤੋਖ ਸਿੰਘ ਵਾਸੀ ਅਚਾਨਕਖਿਲਾਫ ਥਾਣਾ ਬੋਹਾ ’ਚ ਧਾਰਾ 457,380,411 ਅਤੇ ਥਾਣਾ ਸਦਰ ਰਤੀਆ ਹਰਿਆਣਾ ’ਚ ਧਾਰਾ 457,379 ਤਹਿਤ ਮੁਕੱਦਮੇ ਦਰਜ ਹਨ। ਇਸੇ ਤਰਾਂ ਹੀ ਸੁਭਮ ਬਾਂਸਲ ਉਰਫ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਚਾਉਕੇ ਖਿਲਾਫ ਧਾਰਾ 395,427 ਤੇ ਅਸਲਾ ਐਕਟ ਤਹਿਤ ਥਾਣਾ ਥਾਣਾ ਸਿਟੀ ਬਰਨਾਲਾ ਅਤੇ 22,27/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਰਾਜਪੁਰਾ  ’ਚ ਦਰਜ ਕੀਤਾ ਹੋਇਆ ਹੈ। ਸੇਵਕ ਸਿੰਘ ਉਰਫ ਕਾਲੂ ਬਿੱਲਾ ਪੁੱਤਰ ਬਾਬੂ ਸਿੰਘ ਵਾਸੀ ਅਕਲੀਆ ਖਿਲਾਫ ਧਾਰਾ454,380 ਤਹਿਤ ਥਾਣਾ ਜੋਗਾ, ਧਾਰਾ 399,402,379,411 । 25 ਅਸਲਾ ਐਕਟ ਤਹਿਤ ਥਾਣਾ ਭੀਖੀ , ਅਸਲਾ ਐਕਟ ਥਾਣਾ ਜੋਗਾ ਅਤੇ ਧਾਰਾ395,427 , 25 ਅਸਲਾ ਐਕਟ ਤਹਿਤ ਥਾਣਾ ਸਿਟੀ ਬਰਨਾਲਾ ’ਚ ਮੁਕੱਦਮੇ ਦਰਜ ਹਨ ਜਦੋਂਕਿ ਨਿੱਕੂ ਬਠਿੰਡੇ ਵਾਲਾ  ਵਿਰੁੱਧ ਪਹਿਲਾਂ ਦਰਜ ਹੋਏ ਮੁਕੱਦਮਿਆਂ ਦਾ ਪਤਾ ਲਾਇਆ ਜਾ ਰਿਹਾ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!