17 C
United Kingdom
Saturday, June 27, 2026

More

    ਮੈਨੂੰ ਅੱਖੀਆਂ ਦੇਣ ਉਲਾਮਾ

    ਹਰਪ੍ਰੀਤ ਸਿੰਘ ਲਲਤੋਂ

    ਦੱਸਣ ਲੱਗੀ ਹਾਂ ਦਿਲ ਦੀ ,ਨਾ ਝੂਠ ਦਾ ਰਲੇਵਾਂ,
    ਹਿਜਰ ਤੇਰੇ ਵਿੱਚ ਸੜਦੀ ,ਸਬੂਤ ਭਲਾਂ ਕੀ ਦੇਵਾਂ।
    ਤੇਰੀਆਂ ਹੀ ਸੋਚਾਂ ਰਹਿੰਦੀਆਂ,ਰੋਟੀ ਮੱਚ ਜਾਂਦੀ ਤਵੇ,
    ਮੈਨੂੰ ਅੱਖੀਆਂ ਦੇਣ ਉਲਾਮਾ,ਨੀਂਦ ਲੱਗਦੀ ਨੀ ਲਵੇ।

    ਲਾਰੇ ਤੇਰੇ ਨਾ ਮੁੱਕੇ ,ਮੁੱਕਿਆ ਚੇਤ ਤੋਂ ਲੈ ਕੇ ਕੱਤਾ,
    ਡਾਲਰ ਛੱਡ ਕੇ ਢੋਲਾ,ਮੇਰੇ ਬਾਰੇ ਵੀ ਸੋਚ ਲੈ ਰੱਤਾ।
    ਤੈਨੂੰ ਦੂਰ ਮੇਰੇ ਤੋਂ ਕਰਦੀ,ਕਮਾਈ ਚੁੱਲੇ ਵਿੱਚ ਪਵੇ,
    ਮੈਨੂੰ ਅੱਖੀਆਂ ….।

    ਭੁੱਖ ਪਿਆਸ ਵੀ ਮੇਰੀ,ਤੇਰੇ ਨਾਲ ਹੀ ਜਾਂਦੀ ਲੱਗੀ,
    ਹੱਥਾਂ ਵਿੱਚ ਦਿਲ ਆਜੇ,ਜਦ ਫਰਕੇ ਮੇਰੀ ਅੱਖ ਸੱਜੀ।
    ਦੂਰ ਵਸੇਂਦਿਆ ਸੱਜਣਾ,ਸਦਾ ਹੀ ਤੇਰਾ ਫਿਕਰ ਰਵੇ,
    ਮੈਨੂੰ ਅੱਖੀਆਂ……।

    ਉੱਤਲੇ ਮਨੋਂ ਹੀ ਹੱਸਦੀ ,ਤੈਨੂੰ ਭੋਰਾ ਨੀ ਸਾਰ ਲਲਤੋਂ,
    ਹੁੰਦਾ ਹੋਰ ਮੇਰੇ ਤੋਂ ਤੇਰਾ ,ਹੁਣ ਨੀ ਇੰਤਜਾਰ ਲਲਤੋਂ।
    ਭੁੱਲ ਕੇ ਵੀ ਤੇਰੇ ਆਉਣੇ ਦਾ,ਕਾਂ ਸੁਨੇਹਾ ਨਾ ਦਵੇ,
    ਮੈਨੂੰ ਅੱਖੀਆਂ………।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!