ਹਮਬਰਗ (ਅਮਰਜੀਤ ਸਿੰਘ ਸਿੱਧੂ)

ਇੰਡੀਅਨ ਓਵਰਸੀਜ ਕਾਂਗਰਸ ਜਰਮਨ ਅਤੇ ਪੋਲੈਡ ਦੇ ਇੰਚਾਰਜ ਸਰਦਾਰ ਗੁਰਦੀਪ ਸਿੰਘ ਦੇ ਸਤਿਕਾਰਯੋਗ ਮਾਤਾ ਜੀ 25 ਜੁਲਾਈ ਨੂੰ ਸਵਰਗ ਸਿਧਾਰ ਗਏ। ਇਸ ਦੁਖ ਦੀ ਘੜੀ ਵਿਚ ਰੰਧਾਵਾ ਪ੍ਰਵਾਰ ਨਾਲ ਸ਼ਰੀਕ ਹੁੰਦਿਆਂ ਸਰਦਾਰ ਬਲਦੇਵ ਸਿੰਘ ਬਾਜਵਾ ਅਤੇ ਮੀਡੀਆ ਪੰਜਾਬ ਦੀ ਸਮੁੱਚੀ ਟੀਮ ਵਲੋਂ ਅਫਸੋਸ ਕਰਦਿਆਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।