13.5 C
United Kingdom
Sunday, May 25, 2025

ਰੱਖੜੀ

ਭੈਣਾ ਤੇ ਵੀਰਾ ਦਾ ਹੈ ਤਿੳੁਹਾਰ ਰੱਖੜੀ ।
ਚੰਦ ਕੁ ਧਾਗਿਅਾ ਦਾ ਹੈ ਪਿਅਾਰ ਰੱਖੜੀ ।

ਚਾਂੲੀ ਚਾਂੲੀ ਭੈਣ ਪੇਕਿਅਾ ਨੂੰ ਹੈ ਅਾੳੁਦੀ,
ਨਾਲੇ ਮਾਪਿਅਾ ਦਾ ਹੈ ਸਤਿਕਾਰ ਰੱਖੜੀ।

ਚਾਅ ਲਾਡ ਕਰਦੀ ਨਾ ਥੱਕਦੀ ਵੀਰਾ ਦਾ,
ਮੋਹ ਮਮਤਾ ਦਾ ਹੈ ਸ਼ਿੰਗਾਰ ਰੱਖੜੀ ।

ਸਾਲ ਬਾਅਦ ਹੈ ਅਾੳੁਦਾ ਦਿਨ ਭੈਣਾ ਦਾ,
ਗੂੜੇ ੨ ਰਿਸ਼ਤੇ ਦਾ ਹੈ ੲਿਜਹਾਰ ਰੱਖੜੀ ।

ਰੰਗ ਬਰੰਗੇ ਧਾਗੇ ਸਿਤਾਰੇ ਮਨ ਨੂੰ ਭਾੳੁਦੇ,
ਭੈਣ ਦੀਅਾ ਰੀਝਾ ਦਾ ਹੈ ੳੁਪਹਾਰ ਰੱਖੜੀ ।

ਸੱਤੀ ਤਿੳੁਹਾਰ ਸੋਂਹਦੇ ਭੈਣ ਭਾੲੀਅਾ ਨਾਲ,
ਦੋਨਾ ਲੲੀ ਖੁਸ਼ੀਅਾ ਦੀ ਹੈ ਬਹਾਰ ਰੱਖੜੀ ।

ਸੱਤੀ ੳੁਟਾਲਾਂ ਵਾਲਾ

ਨੇੜੇ ਜਾਡਲਾ

ਸ਼ਹੀਦ ਭਗਤ ਸਿੰਘ ਨਗਰ

PUNJ DARYA

LEAVE A REPLY

Please enter your comment!
Please enter your name here

Latest Posts

error: Content is protected !!
02:14