ਰਜਨੀ ਵਾਲੀਆ, ਕਪੂਰਥਲਾ

ਏ ਸੱਜਣਾ ਮੌਸਮ ਰੰਗ ਬਿਰੰਗੇ ,
ਤੇਰੇ ਬਿਨਾ ਨਹੀ ਲਗਦੇ ਚੰਗੇ |
ਏ ਜੋ ਹਵਾ ਪੁਰੇ ਦੀ ਵਗਦੀ,
ਸਾਨੂੰ ਲੰਘਦੀ- ਲੰਘਦੀ ਡੰਗੇ |
ਆ ਜਾਣਾ ਉਸ ਨਾ ਹੋ ਉਦਾਸ,
ਸੁਣ ਮੇਰੀ ਵੀਹਣੀ ਦੀਏ ਵੰਗੇ |
ਅਸਾਂ ਟੰਗ ਦਿੱਤੀ ਜਿੰਦ ਫਾਹੇ,
ਲੈ-ਲੈ ਕੇ ਇਸ਼ਕ ਦੇ ਪੰਗੇ |
ਇਸ਼ਕ ਦਾ ਸਿਖਰ ਦੁਪਹਿਰਾ,
ਇਹ ਕਿੱਦਾਂ ਦਿਨ ਹੁਣ ਲੰਗੇ |
ਅਸਾਂ ਤੇਰੀ ਖੈਰ ਸਲਾਮਤੀ ਲਈ,
ਯਾਰਾ ਦਿਨ ਮੌਲਾ ਤੋਂ ਮੰਗੇ |
ਮੈਨੂੰ ਹੰਝੂਆਂ ਟੋਟਾ-ਟੋਟਾ ਕਰਿਆ,
ਪੀੜਾਂ ਦੇ ਸਿਰ ਫਿਰ ਗਏ ਕੰਗੇ |
ਹੋਈ ਹੌਲੀ ਬਿਨ ਸੱਜਣਾਂ ਫਿਰਦੀ,
ਸੁਣ ਨੀ ਦਿਲ ਦੀਏ ਅੱਜ ਊਮੰਗੇ |
ਤੇਰੇ ਤੋਂ ਫਨਾਹ ਹੋਵਣ ਲਈ,
ਸੀ ਸੱਜਣ ਬਣ ਆਏ ਪਤੰਗੇ |
ਤੇਰੇ ਲਈ ਰਜਨੀ ਜੋੜੇ ਮੋਤੀ,
ਉਹ ਦੇਣੇ ਨਹੀਂ ਕਿਸੇ ਜੇ ਮੰਗੇ |