
ਇੰਝ ਰਾਤ ਦੇ ਪਰਛਾਵਿਆਂ ਨੂੰ, ਮੈਂ ਸੰਭਾਲ਼ੀ ਫਿਰ ਰਿਹਾ,
ਨਾਗਾਂ ਦਿਆਂ ਬੱਚਿਆਂ ਨੂੰ ਮੈਂ, ਬੁਕੱਲ਼ ‘ਚ ਪਾਲ਼ੀ ਫਿਰ ਰਿਹਾ
ਖਾਨਾਬਦੋਸ਼ਾ ਵਾਸਤੇ , ਕਾਨੂੰਨ ਪਾਰਿਤ ਹੋ ਗਿਆ ,
ਆਪਣੀ ਹੀ ਮੈਂ ਪਾਲਣ ਨੂੰ ਸਾਰਾ, ਮੁਲਕ ਗਾਲ਼ੀ ਫਿਰ ਰਿਹਾ .!
ਜੋ ਗ਼ੈਰ ਮਜ਼ਬੀ ਗਿਣ ਲਿਆ,ਉਹ ਗ਼ੈਰ ਮੁਲਕੀ ਹੋ ਗਿਆ
ਸਰਕਾਰ ਦੇ ਫ਼ਤਵੇ ਨੂੰ , ਜੋ ਮੱਥੇ ਤੇ ਬਾਲ਼ੀ ਫਿਰ ਰਿਹਾ..!
ਉਹ ਭੁੱਲ ਗਿਆ ਨਿਰਵਾਣ ਨੂੰ, ਬੁੱਧ ਤੋਂ ਸਿਥਾਰਥ ਬਣ ਗਿਆ,
ਮੋਮਬੱਤੀਆਂ ਰਿਹਾ ਬਾਲ਼ਦਾ, ਖੜਕਾਉਂਦਾ ਥਾਲ਼ੀ ਫਿਰ ਰਿਹਾ..!
ਸਾਰੇ ਗ੍ਰੰਥ ਖਾ ਗਿਆ, ਗਿਆ ਪੀ ਉਹ ਕੁਲ ਗਿਆਨ ਨੂੰ ,
ਹੁਣ ਚੈਨਲਾਂ ਤੇ ਬੈਠ ਕੇ, ਕਰਦਾ ਜੁਗਾਲ਼ੀ ਫਿਰ ਰਿਹਾ .!
ਗਊ ਹੱਤਿਆ ਦਾ ਦੋਸ਼ ਲਾ, ਬਸ ਭੀੜ ਤੋਂ ਮਰਵਾ ਦਿਓ,
ਜੋ ਬਲ਼ਦੇ ਹੱਥੀਂ ਕਲਮ ਲੈ ਕੇ ਰਾਤ ਕਾਲ਼ੀ ਫਿਰ ਰਿਹਾ..!
ਵਿਜੈ ਭੱਟੀ