2 C
United Kingdom
Saturday, March 7, 2026

More

    ਮਾਨਸਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕਾਰਵਾਈ ਤਹਿਤ ਤਿੰਨ ਕਾਬੂ

    ਅਸ਼ੋਕ ਵਰਮਾ
    ਮਾਨਸਾ,25 ਜੁਲਾਈ।ਮਾਨਸਾ ਪੁਲਿਸ ਨੇ 35 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 27 ਬੋਤਲਾਂ ਸ਼ਰਾਬ ਬਰਾਮਦ ਕਰਕੇ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਵੱਖ ਵੱਖ ਥਾਣਿਆਂ ’ਚ ਬਣਦੀਆਂ ਧਾਰਾਵਾਂ ਤਹਿਤ ਤਿੰਨ ਮੁਕੱਦਮੇ ਦਰਜ ਕੀਤੇ ਹਨ। ਐਸਐਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਸਰਦੂਲਗੜ ਪੁਲਿਸ ਨੇ ਖਜਾਨੋ ਉਰਫ ਬਲਜੀਤ ਕੌਰ ਪਤਨੀ ਤਿਰਲੋਕ ਸਿੰਘ ਵਾਸੀ ਸੰਘਾ ਨੂੰ ਕਾਬੂ ਕਰਕੇ 35 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਕੀਤੀ ਹੈ।ਮੁਢਲੀ ਪੁੱਛਗਿੱਛ ਤੇ ਮੁਕੱਦਮੇ ’ਚ ਐਨ.ਡੀ.ਪੀ.ਐਸ. ਐਕਟ ਦਾ ਵਾਧਾ ਕਰਕੇ ਜਸਵੰਤ ਸਿੰਘ ਪੁੱਤਰ ਤਿਰਲੋਕ ਸਿੰਘ ਨੂੰ ਨਾਮਜਦ ਕੀਤਾ ਗਿਆ ਹੈ। ਇਹ ਦੋਵੇਂ ਨਸ਼ਿਆਂ ਦਾ ਧੰਦਾ ਕਰਦੇ ਹਨ।
                    ਖਜਾਨੋ ਉਰਫ ਬਲਜੀਤ ਕੌਰ ਖਿਲਾਫ 5 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਅਤੇ ਜਸਵੰਤ ਸਿੰਘ ਵਿਰੁੱਧ 2 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਦੇ ਵੱਖ ਵੱਖ ਮੁਕੱਦਮੇ ਥਾਣਾ ਸਰਦੂਲਗੜ ਦਰਜ ਹੋਏ ਹਨ ਜਿੰਨਾਂ ’ਚ ਇੰਨਾਂ ਨੂੰ ਜਮਾਨਤ ਮਿਲੀ ਹੋਈ ਹੈ। ਬਲਜੀਤ ਕੌਰ ਨੂੰ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਜਸਵੰਤ ਸਿੰਘ ਨੂੰ ਗਿ੍ਰਫਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਇਸੇ ਤਰਾ ਆਬਕਾਰੀ ਸਟਾਫ ਮਾਨਸਾ ਨੇ ਰਾਜਾ ਸਿੰਘ ਪੁੱਤਰ ਬੋਘਾ ਸਿੰਘ ਵਾਸੀ ਚੋਟੀਆਂ ਨੂੰ ਕਾਬੂ ਕਰਕੇ ਉਸ ਪਾਸੋਂ 21 ਬੋਤਲਾਂ ਸਰਾਬ ਠੇਕਾ ਦੇਸੀ (ਹਰਿਆਣਾ) ਬਰਾਮਦ ਕੀਤੀ  ਹੈ। ਥਾਣਾ ਝੁਨੀਰ ਦੀ ਪੁਲਿਸ ਪਾਰਟੀ ਨੇ ਜਤਿੰਦਰ ਕੁਮਾਰ ਪੁੱਤਰ ਰੁਲਦੂ ਰਾਮ ਵਾਸੀ ਮਾਨਸਾ ਨੂੰ ਕਾਬੂ ਕਰਕੇ 6 ਬੋਤਲਾਂ ਸਰਾਬ ਠੇਕਾ ਅੰਗਰੇਜੀ ਮਾਰਕਾ ਰੋਇਲ ਸਟੈਗ ਬਰਾਮਦ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!