3.5 C
United Kingdom
Sunday, March 8, 2026

More

    “ਸੋਹਣੀ ਲਗਦੀ-2” ਗੀਤ ਨਾਲ ਹਾਜ਼ਰ ਹੋਇਆ ਸੁਖਸ਼ਿੰਦਰ ਸ਼ਿੰਦਾ

    ਲੰਡਨ (ਪੰਜ ਦਰਿਆ ਬਿਊਰੋ)

    ਸੰਗੀਤ ਜਗਤ ਵਿੱਚ ਮਿਊਜ਼ਿਕ ਮਸ਼ੀਨ ਵਜੋਂ ਜਾਣੇ ਜਾਂਦੇ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ “ਸੋਹਣੀ ਲਗਦੀ-2” ਗੀਤ ਨਾਲ ਮੁੜ ਹਾਜ਼ਰੀ ਲਗਵਾਈ ਹੈ। ਸ਼ਿੰਦਾ ਵਿਸ਼ਵ ਭਰ ਵਿੱਚ ਸੁਰੀਲੇ, ਸਿੱਖੇ ਹੋਏ ਤੇ ਮਿਹਨਤੀ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ। ਇਸ ਗੀਤ ਨੂੰ ਲਿਖਿਆ ਵੀ ਸੁਖਸ਼ਿੰਦਰ ਸ਼ਿੰਦਾ ਨੇ ਖੁਦ ਹੀ ਹੈ। ਰੈਪ ਦੀ ਵੰਨਗੀ HMC ਨੇ ਪੇਸ਼ ਕੀਤੀ ਹੈ। ਟਿਪਸ ਕੰਪਨੀ ਰਾਹੀਂ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤੇ ਇਸ ਗੀਤ ਦਾ ਸੰਗੀਤ ਵੀ ਸੁਖਸ਼ਿੰਦਰ ਸ਼ਿੰਦਾ ਨੇ ਤਿਆਰ ਕੀਤਾ ਹੈ। “ਪੰਜ ਦਰਿਆ ” ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿੱਥੇ ਸਰੋਤਿਆਂ ਵੱਲੋਂ ਉਹਨਾਂ ਦੇ ਹਰ ਗੀਤ ਨੂੰ ਮਣਾਂਮੂੰਹੀਂ ਪਿਆਰ ਦਿੱਤਾ ਹੈ, ਉੱਥੇ ਇਸ ਗੀਤ ਨੂੰ ਵੀ ਬੇਹੱਦ ਪਿਆਰ ਮਿਲ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!