3.1 C
United Kingdom
Sunday, March 8, 2026

More

    ਕੁਦਰਤੀ ਇਲਾਜ ਪ੍ਰਣਾਲੀ ਨਾਲ ਡੀਐਸਪੀ ਤਪਾ ਦਾ ਕੀਤਾ ਨੈਚਰੋਪੈਥੀ ਨਾਲ ਸਫਲ ਇਲਾਜ

    ਬਰਨਾਲਾ 19 ਜੁਲਾਈ ( ਆਰਕੇ ਵਰਮਾ )

    ਪੰਜਾਬ ਨੈਚਰੋਪੈਥੀ ਅਤੇ ਯੋਗਾ ਹਸਪਤਾਲ ਭਦੌੜ ਵਿਖੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਡੀਐਸਪੀ ਤਪਾ ਦਾ ਭਿਆਨਕ ਬਿਮਾਰੀਆਂ ਦਾ ਸਫਲ ਇਲਾਜ ਕੀਤਾ ਗਿਆ ।ਪੰਜਾਬ ਨੈਚਰੋਪੈਥੀ ਅਤੇ ਯੋਗਾ ਹਸਪਤਾਲ ਭਦੌੜ ਦੇ ਡਾ. ਗੁਰਮੇਲ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵਿੰਦਰ ਸਿੰਘ ਪੁੱਤਰ ਸ੍ਰੀ ਸੁਰਿੰਦਰ ਸਿੰਘ ਵਾਸੀ ਲੌਂਗੋਵਾਲ ਬਤੌਰ ਡੀਐੱਸਪੀ ਤਪਾ ਜ਼ਿਲ੍ਹਾ ਬਰਨਾਲਾ ਵਿੱਚ ਡਿਊਟੀ ਕਰ ਰਹੇ ਹਨ ਅਤੇ ਇਨ੍ਹਾਂ ਦੀ ਦਿਲ ਦੀ ਬਾਈਪਾਸ ਸਰਜਰੀ ਹੋਣ ਦੇ ਬਾਵਜੂਦ ਦਿਲ 35% ਹੀ ਕੰਮ ਕਰਦਾ ਸੀ ਅਤੇ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਥਾਈਰਾਇਡ ਮਿਕਸੋਡੀਆ, ਗਰਦਨ ਦਰਦ, ਮੋਢੇ ਦਰਦ ,ਬਾਹਾਂ ਦਰਦ, ਕਮਰ ਦਰਦ, ਲੱਤਾਂ ਦਰਦ, ਜਿਗਰ ਵੱਡਾ ਫੈਟੀ, ਗੈਸ-ਤੇਜ਼ਾਬ, ਬਦਹਜ਼ਮੀ, ਉਨੀਂਦਰਾ ਅਤੇ ਡਿਪ੍ਰੈਸ਼ਨ ਆਦਿ ਦੀਆਂ ਭਿਆਨਕ ਬੀਮਾਰੀਆਂ ਸਨ । ਜਿਨ੍ਹਾਂ ਦੀਆਂ ਇਹ ਲਗਾਤਾਰ ਦਵਾਈਆਂ ਖਾ ਰਹੇ ਸਨ ਅਤੇ ਫਿਰ ਵੀ ਠੀਕ ਨਹੀਂ ਸਨ ਆਖਰਕਾਰ ਇਹ ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਭਦੌੜ ਬਰਨਾਲਾ ਵਿੱਚ ਆਪਣੇ ਕੇ ਦਾਖਲ ਹੋ ਗਏ ਜਿੱਥੇ ਇਨ੍ਹਾਂ ਦਾ ਇਲਾਜ ਡਾਕਟਰਾਂ ਦੀ ਟੀਮ ਡਾਕਟਰ ਮਨਿੰਦਰ ਸਿੰਘ ਵਿਰਕ , ਡਾਕਟਰ ਸ਼ਿਵਾਂਗੀ ਵਿਰਕ, ਡਾ ਓਪਿੰਦਰ ਸਿੰਘ ਵਿਰਕ ਐੱਮ ਐੱਸ ਆਰਥੋ ਹੱਡੀਆਂ ਅਤੇ ਜੋੜਾਂ ਦੇ ਆਪ੍ਰੇਸ਼ਨਾਂ ਦੇ ਮਾਹਿਰ ਨੇ ਬਿਨਾਂ ਕਿਸੇ ਦਵਾਈ ਅਤੇ ਇੰਜੈਕਸ਼ਨ ਦੇ ਮਿੱਟੀ, ਪਾਣੀ, ਖੁਰਾਕ, ਮਾਲਿਸ਼, ਯੋਗਾ, ਚੁੰਬਕ, ਰੇਕੀ, ਐਕੂਪ੍ਰੈਸ਼ਰ, ਫਿਜੀਓਥਰੈਪੀ, ਸੈਰ ਆਦਿ ਨਾਲ ਨੈਚਰੋਪੈਥੀ ਕੁਦਰਤੀ ਇਲਾਜ ਪ੍ਰਣਾਲੀ ਨਾਲ ਸਿਰਫ 21 ਦਿਨਾਂ ਵਿੱਚ ਕੀਤਾ ਗਿਆ ਅਤੇ ਹੁਣ ਰਵਿੰਦਰ ਸਿੰਘ ਜੀ ਰੰਧਾਵਾ ਬਿਲਕੁਲ ਠੀਕ ਹੋ ਗਏ ਹਨ ਅਤੇ ਸਾਰੀਆਂ ਬੀਮਾਰੀਆਂ ਠੀਕ ਹੋ ਗਈਆਂ ਹਨ ਅਤੇ ਜੋ ਦਿਲ ਦੀਆਂ ਪਹਿਲਾਂ ਚਾਰ ਗੋਲੀਆਂ ਖਾਂਦੇ ਸਨ ਉਨ੍ਹਾਂ ਵਿੱਚੋਂ ਸਿਰਫ਼ ਅੱਧੀ ਗੋਲੀ ਹੀ ਖਾ ਰਹੇ ਹਨ ਅਤੇ ਬਾਕੀ ਸਾਰੀਆਂ ਦਵਾਈਆਂ ਵੀ ਬੰਦ ਹੋ ਗਈਆਂ ਹਨ।ਡਾ ਗੁਰਮੇਲ ਸਿੰਘ ਵਿਰਕ ਨੇ ਅੱਗੇ ਕਿਹਾ ਕਿ ਜਿਨ੍ਹਾਂ ਭਿਆਨਕ ਬਿਮਾਰੀਆਂ ਦੇ ਇਲਾਜ ਦੇਸ਼ਾਂ ਵਿਦੇਸ਼ਾਂ ਵਿੱਚ ਅੰਗਰੇਜ਼ੀ ਦਵਾਈਆਂ ਨਾਲ ਨਹੀਂ ਹੋ ਰਹੇ ਉਨ੍ਹਾਂ ਦੇ ਇਲਾਜ ਨੈਚਰੋਪੈਥੀ ਨਾਲ ਸੰਭਵ ਹਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!