ਮਾਲੇਰਕੋਟਲਾ , 19 ਜੁਲਾਈ (ਮਹਿਰੂਨ ਥਿੰਦ)
ਧੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਵਿੱਦਿਅਕ ਖੇਤਰ ਵਿੱਚ ਲੜਕੀਆਂ ਨੇ ਨਵੇਂ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਇਸੇ ਤਰ੍ਹਾਂ ਹੀ ਮੁਸਕਾਨ ਨੇ ਵੀ ਆਪਣੀ ਵਿੱਦਿਅਕ ਸੰਸਥਾ ਦੇ ਮਿਹਨਤੀ ਸਟਾਫ ਦੇ ਚਿਹਰਿਆਂ ‘ਤੇ ਆਪਣੀ ਮਾਣਮੱਤੀ ਪ੍ਰਾਪਤੀ ਰਾਹੀਂ ਮੁਸਕਾਨ ਲਿਆਂਦੀ ਹੈ। ਡੀ.ਏ.ਵੀ ਸੈਨੇਟਰੀ ਪਬਲਿਕ ਸਕੂਲ ਮਲੇਰਕੋਟਲਾ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਮੁਸਕਾਨ ਪੁੱਤਰੀ ਅਬਦੁਰ ਰਸ਼ੀਦ ਨੇ 91.60% ਅੰਕ ਹਾਸਿਲ ਕਰਕੇ ਇਲਾਕੇ ਦਾ ਨਾਂਅ ਚਮਕਾਇਆ।