9.8 C
United Kingdom
Monday, June 8, 2026

More

    ਇਕ ਚੰਗਾ ਇਨਸਾਨ ਉਹ ਹੈ ਜੋ ਦੂਜਿਆਂ ਲਈ ਵੀ ਜਿਊਂਦਾ ਹੈ-ਇੰਦਰਜੀਤ ਸਿੰਘ ਮੁੰਡੇ

    ਚੰਗਾ ਇਨਸਾਨ ਉਹ ਨਹੀਂ ਜੋ ਕੇਵਲ ਆਪਣਿਆਂ ਲਈ ਹੀ ਜਿਊਂਦਾ ਹੈ।

    ਮਾਸਕ ਅਤੇ ਸੈਨੇਟਾਈਜਰ ਵੰਡੇ

    ਮਲੇਰਕੋਟਲਾ, 18 ਜੁਲਾਈ (ਮਹਿਰੂਨ ਥਿੰਦ)

    ਪੰਜਾਬ ਦੇ ਉੱਘੇ ਸਮਾਜਸੇਵੀ ਅਤੇ ਵਾਤਵਰਨ ਪਰੇਮੀ ਸ. ਇੰਦਰਜੀਤ ਸਿੰਘ ਮੁੰਡੇ, ਸਮਾਜਸੇਵੀ ਕੇਸਰ ਸਿੰਘ ਭੁੱਲਰ, ਜਰਨਾਲਿਸਟ ਮੁਹੰਮਦ ਹਨੀਫ ਥਿੰਦ ਅਤੇ ਪਤਵੰਤੇ ਸੱਜਣ ਵਿਸ਼ਵਕਰਮਾ ਕੋਲੋਨੀ ਵਿਖੇ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜਰ ਵੰਡਦੇ।

    ਪੰਜਾਬ ਦੇ ਉੱਘੇ ਸਮਾਜਸੇਵੀ ਅਤੇ ਵਾਤਵਰਨ ਪਰੇਮੀ ਸ. ਇੰਦਰਜੀਤ ਸਿੰਘ ਮੁੰਡੇ ਦੀ ਅਗਵਾਈ ਹੇਠ ਅੱਜ ਸਮਾਜਸੇਵੀ ਕੇਸਰ ਸਿੰਘ ਭੁੱਲਰ, ਜਰਨਾਲਿਸਟ ਮੁਹੰਮਦ ਹਨੀਫ ਥਿੰਦ ਅਤੇ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰਹਿੰਦੇ ਪਰਿਵਾਰਾਂ ਨੂੰ ਸੈਨੀਟਾਈਜਰ ਅਤੇ ਮਾਸਕ ਵੰਡੇ ਗਏ। ਵਿਸ਼ਵਕਰਮਾ ਕੋਲੋਨੀ ਨੇੜੇ ਰਾਏਕੋਟ ਰੋਡ ਵਿਖੇ ਸ. ਇੰਦਰਜੀਤ ਸਿੰਘ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਜਿੱਥੇ ਸਾਡੇ ਦੇਸ਼ ਸਮੇਤ ਦੂਜੇ ਦੇਸ਼ ਵੀ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ।ਇਸ ਲਈ ਅੱਜ ਉਹਨਾਂ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਲੋਕਾਂ ਨੂੰ ਮੂੰਹਾਂ ਤੇ ਮਾਸਕ ਲਗਾਕੇ ਰੱਖਣ ਅਤੇ ਹੱਥਾਂ ਨੂੰ ਸੈਨੇਟਾਈਜ ਕਰਦੇ ਰੱਖਣ ਲਈ ਸੈਨੇਟਾਈਜਰ ਵੀ ਵੰਡੇ ਗਏ।ਇਸ ਮੌਕੇ ਉਹਨਾਂ ਨੇ ਮੂੰਹਾਂ ਤੇ ਮਾਸਕ ਨਾਂ ਲਗਾਉਣ ਵਾਲਿਆਂ ਨੂੰ ਮਾਸਕ ਪਾਉਣ ਲਈ ਜਾਗਰੂਕ ਵੀ ਕੀਤਾ। ਉਹਨਾਂ ਕਿਹਾ ਕਿ ਇਕ ਚੰਗਾ ਇਨਸਾਨ ਉਹ ਨਹੀਂ ਜੋ ਕੇਵਲ ਆਪਣਿਆਂ ਲਈ ਹੀ ਜਿਊਂਦਾ ਹੈ ਬਲਕਿ ਉਹਨਾਂ ਮੁਤਾਬਿਕ ਇਕ ਵਧੀਆ ਇਨਸਾਨ ਉਹ ਹੈ ਜੋ ਦੂਜਿਆਂ ਦਾ ਖਿਆਲ ਰੱਖਕੇ ਸਮਾਜਸੇਵਾ ਦੇ ਕਾਰਜ ਕਰਦਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਇਸ ਕੋਰੋਨਾ ਮਹਾਂਮਾਰੀ ਜਾਂ ਕੁਦਰਤੀ ਕਹਿਰ ਨੂੰ ਰੋਕ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਖੁਦ ਜਾਗਰੂਕ ਹੋਣ ਦੀ ਲੋੜ ਹੈ ਉੱਥੇ ਹੀ ਰੱਬ ਅੱਗੇ ਵੱਧ ਤੋਂ ਵੱਧ ਦੁਆਵਾਂ ਕਰਨ ਦੀ ਲੋੜ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!