12.5 C
United Kingdom
Monday, September 7, 2026

More

    ਅੰਮ੍ਰਿਤਸਰ ਤੋਂ ਮਹਿਤਾ ਚੌਂਕ ਤੱਕ ਵਿਕਾਸ ਇਉਂ ਡੁੱਲ੍ਹ ਡੁੱਲ੍ਹ ਪੈਂਦੈ

    ਅੰਮ੍ਰਿਤਸਰ,(ਰਾਜਿੰਦਰ ਰਿਖੀ)

    ਪੰਜਾਬ ਸਰਕਾਰ ਵੱਲੋਂ ਭਾਂਵੇ ਸੜਕਾਂ ਦਾ ਬਹੁਪੱਖੀ ਵਿਕਾਸ ਕਰਨ ਵਾਲਾ ਸਾ਼ਇਦ ਕਿਸੇ ਵੀ ਵਿਅਕਤੀ ਜਾਂ ਇੱਥੋਂ ਤੱਕ ਕਿ ਉਕਤ ਹਲਕੇ ਦੇ ਲੀਡਰਾਂ ਜਾਂ ਰੋਜ਼ਾਨਾ ਸਿਵਲ ਪ੍ਰਸ਼ਾਸਨ ਦੇ ਅਫਸਰ ਇਸੇ ਰਸਤੇ ਹੀ ਸਫ਼ਰ ਕਰਦੇ ਹੋਣ ਪਰ ਹੱਦ ਤੋਂ ਵੱਧ ਟੁੱਟ ਚੁੱਕੀ ਇਸ ਸੜਕ ਵੱਲ ਕਿਸੇ ਦਾ ਧਿਆਨ ਹੀ ਨਹੀਂ ਪਿਆ।
    ਉਕਤ ਵਿਚਾਰਾਂ ਦਾ ਪ੍ਰਗਟਾਵਾ ਖਾਲਸਾ ਕਾਲਜ ਅੰਮ੍ਰਿਤਸਰ ਪੜਨ ਵਾਲੇ ਕੁਝ ਨੌਜਵਾਨਾਂ ਨੇ ਸੋਸ਼ਲ ਮੀਡੀਆ ਰਾਹੀਂ ਅੰਮ੍ਰਿਤਸਰ ਤੋਂ ਮਹਿਤਾ ਰੋਡ ਦੀ ਬਦ ਤੋਂ ਬਦਤਰ ਹੋ ਚੁੱਕੀ ਹਾਲਤ ਬਾਰੇ ਕਰਦਿਆਂ ਕਿਹਾ ਕਿ ਇਸ ਸੜਕ ਰਾਹੀਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਪਣੇ ਵਾਹਨਾਂ ਰਾਂਹੀ ਅੱਪ ਡਾਊਨ ਕਰਦੇ ਹਨ ਪ੍ਰੰਤੂ ਇਸ ਟੁੱਟ ਚੁੱਕੀ ਸੜਕ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੀ ਅੱਡਾ ਬੋਪਾਰਾਏ ਨੇੜੇ ਪਏ ਦੋ-ਦੋ ਫੁੱਟ ਡੂੰਘੇ ਟੋਇਆਂ ਕਾਰਨ ਕਾਰ ਦਰੱਖਤ ਨਾਲ ਜਾ ਟਕਰਾਈ ਜਿਸ ਕਾਰਨ ਇੱਕ ਮਾਸੂਮ ਬੱਚੇ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਇਹ ਖ਼ੂਨੀ ਸੜਕ ਪਲ ਭਰ ਵਿੱਚ ਤਿੰਨ ਕੀਮਤੀ ਜਾਨਾਂ ਨੂੰ ਨਿਗਲ ਗਈ ਇਸਦੇ ਬਾਵਜੂਦ ਪ੍ਰਸ਼ਾਸਨ , ਸਰਕਾਰ ਅਤੇ ਸੰਬੰਧਤ ਵਿਭਾਗ ਦੇ ਕੰਨ ਤੇ ਜੂੰ ਨਹੀਂ ਸਰਕੀ, ਅੰਮ੍ਰਿਤਸਰ ਤੋਂ ਮਹਿਤਾ ਚੌਂਕ ਦਾ ਦੋ ਸਫ਼ਰ ਅੱਧੇ ਪੌਣੇ ਘੰਟੇ ਵਿੱਚ ਤੈਅ ਹੋ ਸਕਦਾ ਹੈ ਇਸ ਹੱਦ ਤੋਂ ਵੱਧ ਟੁੱਟੀ ਸੜਕ ਅਤੇ ਡੂੰਘੇ ਟੋਇਆਂ ਕਾਰਨ ਦੋ ਘੰਟੇ ਦਾ ਸਮਾਂ ਲੱਗ ਜਾਂਦਾ ਹੈ ਇਸ ਸੜਕ ਨੂੰ ਜੇਕਰ ਖ਼ੂਨੀ ਸੜਕ ਵੀ ਕਹਿ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਨੌਜਵਾਨਾਂ ਨੇ ਦੱਸਿਆ ਕਿ ਇਸ ਸੜਕ ਸੰਬੰਧੀ ਪਹਿਲਾਂ ਵੀ ਕਈ ਵਾਰ ਮੀਡੀਆ ਰਾਹੀਂ ਜਾਣੂੰ ਕਰਵਾ ਚੁੱਕੇ ਹਾਂ ਪਰ ਸਰਕਾਰ ਅਤੇ ਸੰਬੰਧਤ ਵਿਭਾਗ ਆਪਣੀ ਜ਼ਿੱਦ ਤੇ ਅੜੇ ਬੈਠੇ ਹਨ ਕਿ ” ਅਸੀਂ ਨਹੀਂ ਬਣਾਉਂਣੀ ਇਹ ਸੜਕ ਤੁਸੀਂ ਦੋ ਕਰਨਾ ਕਰ ਲਵੋ “ਇਸ ਮੌਕੇ ਹਾਜ਼ਰ ਨੌਜਵਾਨਾਂ ਵਿੱਚ ਜਿੰਨਾਂ ਦੇ ਨਾਂ ਖਾਸ ਵਰਣਨਯੋਗ ਹਨ ਸਾਹਿਲਪ੍ਰੀਤ ਸਿੰਘ ਕਾਲੇਕੇ ਖਾਲਸਾ ਕਾਲਜ, ਗੁਰਬੀਰ ਸਿੰਘ ਸਰਪੰਚ ਜਸਪਾਲ,ਗੁਰਪ੍ਰੀਤ ਸਿੰਘ ਮਹਿਤਾ,ਨੂਰ ਜੰਡਿਆਲਾ ਗੁਰੂ,ਕਵਰ,ਦਲੇਰ ਦੁੱਬਲੀ,ਅਮਰੀਕ ਸਿੰਘ ਔਲਖ,ਗੱਲੂ, ਮਨਪ੍ਰੀਤ ਸਿੰਘ ਬਿੱਲਾ, ਰਜਿੰਦਰ ਸਿੰਘ, ਮਨਪ੍ਰੀਤ ਸਿੰਘ ਅੰਮ੍ਰਿਤਸਰ,ਕਾਲੀ,ਰੌਕੀ ਅਤੇ ਅਦਿਤਿਆ ਸਾਰੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਹਾਜ਼ਰ ਸਨ। ਸਾਹਿਲ ਪ੍ਰੀਤ ਸਿੰਘ ਕਾਲੇਕੇ ਅਤੇ ਅਮਰੀਕ ਸਿੰਘ ਔਲਖ ਹੋਰਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਰੂਪੀ ਅਪੀਲ ਕਰਦਿਆਂ ਕਿਹਾ ਕਿ ਉਹ ਤੁਰੰਤ ਸੰਬੰਧਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਕੇ ਅੰਮ੍ਰਿਤਸਰ ਤੋਂ ਮਹਿਤਾ ਚੌਂਕ ਤੱਕ ਸੜਕ ਪਹਿਲ ਦੇ ਆਧਾਰ ‘ਤੇ ਬਣਵਾਈ ਜਾਵੇ ਤਾਂ ਜ਼ੋ ਨਿੱਤ ਦਿਨ ਹੁੰਦੇ ਹਾਦਸੇ ਅਤੇ ਲੋਕਾਂ ਦੇ ਮਹਿੰਗੇ ਵਾਹਨਾਂ ਦੇ ਨੁਕਸਾਨ ਨਾਂ ਹੋਣ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!