3.5 C
United Kingdom
Sunday, March 8, 2026

More

    ਸੁਰੀਲੀ ਗਾਇਕਾ ਰਜ਼ਾ ਹੀਰ ਦਾ ਗੀਤ “ਆਸ” 15 ਜੁਲਾਈ ਨੂੰ ਹੋਵੇਗਾ ਲੋਕ ਅਰਪਣ

    ਚੰਡੀਗੜ੍ਹ (ਪੰਜ ਦਰਿਆ ਬਿਊਰੋ)

    ਪੰਜਾਬੀ ਗਾਇਕੀ ਵਿੱਚ ਉਮੀਦ ਵਰਗਾ ਨਾਂ ਹੈ “ਰਜ਼ਾ ਹੀਰ”। ਅਥਾਹ ਮਿਹਨਤ ਪੱਲੇ ਬੰਨ੍ਹ ਕੇ ਕਦਮ ਦਰ ਕਦਮ ਅੱਗੇ ਵਧ ਰਹੀ ਰਜ਼ਾ ਹੀਰ ਆਪਣੇ ਨਵੇਂ ਗੀਤ “ਆਸ” ਰਾਹੀਂ 15 ਜੁਲਾਈ ਨੂੰ ਮੁੜ ਸੰਗੀਤਕ ਪਿੜ ਵਿੱਚ ਦਸਤਕ ਦੇਣ ਆ ਰਹੀ ਹੈ। ਰਾਜਿੰਦਰ ਸਦਿਓੜਾ ਦੇ ਇਸ ਮਾਣਮੱਤੇ ਪ੍ਰਾਜੈਕਟ ਅਧੀਨ ਆ ਰਹੇ ਇਸ ਗੀਤ ਨੂੰ ਸੇਵਕ ਬਰਾੜ ਨੇ ਕਲਮਬੱਧ ਕੀਤਾ ਹੈ। ਯੂ ਰਿਕਾਰਡਜ਼ ਦੇ ਬੈਨਰ ਹੇਠ ਤਿਆਰ ਹੋਏ ਗੀਤ “ਆਸ” ਦਾ ਸੰਗੀਤ ਐੱਮ.ਪੀ. ਅਟਵਾਲ ਨੇ ਸ਼ਿੰਗਾਰਿਆ ਹੈ। ਜਨਾਬ ਰਵੀ ਸ਼ਰਮਾ ਜੀ ਦੇ ਆਸ਼ੀਰਵਾਦ ਨਾਲ ਸੰਗੀਤ ਜਗਤ ਦੀ ਝੋਲੀ ਪੈਣ ਜਾ ਰਹੇ ਇਸ ਗੀਤ ਬਾਰੇ ਪੰਜ ਦਰਿਆ ਨਾਲ ਗੱਲਬਾਤ ਕਰਦਿਆਂ ਰਜ਼ਾ ਹੀਰ ਨੇ ਕਿਹਾ ਕਿ ਉਸਨੂੰ ਉਮੀਦ ਹੀ ਨਹੀਂ ਬਲਕਿ ਯਕੀਨ ਵੀ ਹੈ ਕਿ ਸੁਹਿਰਦ ਸ੍ਰੋਤੇ ਉਹਨਾਂ ਦੀ “ਆਸ” ਨੂੰ ਹੱਲਾਸ਼ੇਰੀ ਦਾ ਬੂਰ ਜ਼ਰੂਰ ਲਾਉਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!