7.5 C
United Kingdom
Sunday, March 8, 2026

More

    ਜੀਉਣ ਜੋਗਾ ਰੱਖ

    ਦੁੱਖਭੰਜਨ ਰੰਧਾਵਾ
    0351920036369

    ਨੀ ਤੂੰ ਏਨੀਂ ਕਾਹਤੋਂ ਸੋਹਣੀਂ,
    ਮੇਰਾ ਛੱਡਿਆ ਨੀ ਕੱਖ |.
    ਨੀ ਭਾਵੇਂ ਦਈ ਜਾ ਤਸੀਹੇ,
    ਮੈਨੂੰ ਜਿਊਣ ਜੋਗਾ ਰੱਖ |

    ਓ ਮੇਰਾ ਪਿਆਰ ਹੈ ਸੱਚਾ,
    ਉਹ ਮੇਰੇ ਲਈ ਰੱਬ |
    ਭਾਵੇਂ ਠੂਠੇ ਵਾਂਗੂੰ ਮਾਂਜੇ,
    ਓ ਵੀ ਮਨਜੂਰ ਏ ਸਭ |
    ਓ ਕਰੇ ਮੇਰਾ ਏਨਾਂ,
    ਮੇਰੀ ਭਰੀ ਰਵੇ ਅੱਖ |
    ਨੀ ਤੂੰ ਏਨੀਂ ਕਾਹਤੋਂ ਸੋਹਣੀਂ,
    ਮੇਰਾ ਛੱਡਿਆ ਨੀ ਕੱਖ |

    ਮੇਰੀ ਝੱਟ ਸੁਣੀਂ ਜਾਂਦੀ ਏ,
    ਜਦੋਂ ਫਰਿਆਦ ਕਰਦਾ ਹਾਂ |
    ਓ ਮੈਨੂੰ ਮਿਲਣ ਆ ਜਾਵੇ,
    ਜਦੋਂ ਵੀ ਯਾਦ ਕਰਦਾ ਹਾਂ |
    ਛੱਡਣੀਂ ਦੁਨੀਆਂ ਕਬੂਲ,
    ਤੈਥੋਂ ਹੋਣਾ ਨਈਂ ਵੱਖ |
    ਨੀ ਤੂੰ ਏਨੀਂ ਕਾਹਤੋਂ ਸੋਹਣੀਂ,
    ਮੇਰਾ ਛੱਡਿਆ ਨੀ ਕੱਖ |

    ਕਦੇ ਮਸਲਾ ਨਾ ਬਣੇ,
    ਤੇਰੇ ਮੇਰੇ ਪਿਆਰ ਦਾ |
    ਕਦੇ ਸਿਰ ਵੀ ਨਾ ਝੁਕੇ,
    ਰੱਬਾ ਮੇਰੇ ਯਾਰ ਦਾ |
    ਦੂਰ ਰਹਿਣਾ ਮਸਲੇ ਤੋਂ,
    ਮਸਲੇ ਜਾਣ ਐਂਵੇ ਭੱਖ |
    ਨੀ ਤੂੰ ਏਨੀਂ ਕਾਹਤੋਂ ਸੋਹਣੀਂ,
    ਮੇਰਾ ਛੱਡਿਆ ਨੀ ਕੱਖ |

    ਉਹਨੂੰ ਪਤਾ ਮੇਰਾ ਸਾਰਾ,
    ਉਸਨੂੰ ਕਰਦਾ ਮੈਂ ਕਿੰਨਾਂ |
    ਪਿਆਰ ਏਨਾਂ ਮੇਰਾ ਗਹਿਰਾ,
    ਸਤਵਾਂ ਸਮੁੰਦਰ ਹੈ ਜਿੰਨਾਂ |
    ਪੈਸਾ-ਧੇਲਾ ਜੇ ਕਹੇ,
    ਉਦੇ ਤੋਂ ਵਾਰ ਦਿਆਂ ਲੱਖ |
    ਨੀ ਤੂੰ ਏਨੀਂ ਕਾਹਤੋਂ ਸੋਹਣੀਂ,
    ਮੇਰਾ ਛੱਡਿਆ ਨੀ ਕੱਖ |

    ਜਦੋਂ ਆਉਣੈਂ ਵਤਨਾਂ ਨੂੰ,
    ਨੀ ਉਦੋਂ ਦੀਦ ਤੇਰੀ ਹੋਣੀਂ |
    ਦੁੱਖਭੰਜਨ ਨੇਂ ਪਾ ਲੈਣੈਂ ਰੱਬ,
    ਤੇ ਈਦ ਉਹਦੀ ਹੋਣੀਂ |
    ਜੇ ਕਦੇ ਲੋੜ ਮੈਨੂੰ ਪੈ ਗਈ,
    ਤਾਂ ਉਹਨੇਂ ਲੈਣਾ ਮੇਰਾ ਪੱਖ |
    ਨੀ ਤੂੰ ਏਨੀਂ ਕਾਹਤੋਂ ਸੋਹਣੀਂ,
    ਮੇਰਾ ਛੱਡਿਆ ਨੀ ਕੱਖ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!