ਸੱਚ ਲੱਖ ਪਰਦੇ ਪਾ ਲਵੇ ਦੁਨੀਆਂ
ਜੋ ਸੱਚ ,ਮਾਲਕ ਤੋਂ ਕਦ ਛੁਪਦਾ ਏ ?
ਇਥੇ ਸੁੱਖ ਦੇ ਸਾਰੇ ਸਾਥੀ ਨੇ
ਕੌਣ ਸੱਚਾ ਸਾਥੀ ਦੁੱਖ ਦਾ ਏ?
ਇਹ ਮਤਲਬਖੋਰੀ ਦੁਨੀਆਂ ਏ
ਗਿਰ ਜਾਵੇ ਕੋਈ ਨਾ ਚੁੱਕਦਾ ਏ।
ਲੱਖ ਪਰਦੇ ਪਾ ਲਵੇ ਦੁਨੀਆਂ
ਜੋ ਸੱਚ ਮਾਲਕ ਤੋਂ ਕਦ ਛੁਪਦਾ ਏ?
ਉਹ ਕਣ ਕਣ ਦੇ ਵਿਚ ਵਸਦਾ ਏ
ਪਰ ਨਜ਼ਰ ਨਾ ਸਾਨੂੰ ਆਉਂਦਾ ਏ।
ਜੋ ਸੱਚੇ ਦਿਲੋਂ ਧਿਆਉਂਦੇ ਨੇ
ਓਹਨਾਂ ਨਾਲ ਆਪ ਖਲੋਂਦਾ ਏ।
ਭਗਤਾਂ ਦੀ ਪੈਜ ਉਹ ਆਪ ਰੱਖੇ
ਸੱਚ ਲੁਕਾਇਆਂ ਵੀ ਨਾ ਲੁਕਦਾ ਏ।
ਲੱਖ ਪਰਦੇ ਪਾ ਲਵੇ ਦੁਨੀਆਂ
ਜੋ ਸੱਚ ਮਾਲਕ ਤੋਂ ਕਦ ਛੁਪਦਾ ਏ।
ਓਹਦੇ ਭਰੇ ਭੰਡਾਰੇ ਰਹਿੰਦੇ ਨੇ
ਉਹ ਤੇਰਾ ਤੇਰਾ ਬੋਲਦਾ ਏ।
ਓਥੇ ਊਚ ਨੀਚ ਦਾ ਫਰਕ ਨਹੀਂ
ਸੱਚ ਦੀ ਤਕੜੀ ਤੇ ਤੋਲਦਾ ਏ।
ਜੋ ਦਰ ਓਹਦੇ ਤੇ ਆ ਜਾਵੇ
ਓਹਦਾ ਆਉਣਾ ਜਾਣਾ ਮੁਕਦਾ ਏ।
ਲੱਖ ਪਰਦੇ ਪਾ ਲਵੇ ਦੁਨੀਆਂ
ਜੋ ਸੱਚ ਮਾਲਕ ਤੋਂ ਕਦ ਛੁਪਦਾ ਏ?
ਨਾ ਮੇਰੀ ਮੇਰੀ ਕਰਿਆ ਕਰ
ਸਭ ਕੁਝ ਇਥੇ ਰਹਿ ਜਾਣਾ ਏ।
ਖਾਲੀ ਆਇਆ ਚੀਮਾ ਦੁਨੀਆਂ ਤੇ
ਖਾਲੀ ਆਖ਼ਰ ਤੁਰ ਜਾਣਾ ਏ।
ਇਹ ਵਕਤ ਕਦੇ ਨਾ ਟਲਿਆ
ਏਨਾ ਰੋਕਿਆਂ ਕਿਸੇ ਦੇ ਰੁਕਦਾ ਏ।
ਲੱਖ ਪਰਦੇ ਪਾ ਲਵੇ ਦੁਨੀਆਂ
ਜੋ ਸੱਚ ਮਾਲਕ ਤੋਂ ਕਦ ਛੁਪਦਾ ਏ?
ਅਮਰਜੀਤ ਚੀਮਾਂ