ਸੰਗਰੂਰ – ਕੁਲਵੰਤ ਛਾਜਲੀ
ਸਵ : ਪੰਜਾਬੀ ਗਾਇਕ ਕੁਲਦੀਪ ਮਾਣਕ ਦੇ ਗੀਤ ਗਾ ਕੇ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਰਿਹਾ ਗਾਇਕ ਗੁਲਜ਼ਾਰ ਖਾਂ ਅਤੇ ਸੁਖਮਨ ਹੀਰਕੇ ਜਿਨ੍ਹਾਂ ਨੂੰ ਸ਼ੋਸ਼ਲ ਮੀਡੀਆ ਤੇ ਸੁਣ ਕੇ ਦਰਸ਼ਕਾਂ ਨੇ ਬਹੁਤ ਅਨੰਦ ਮਾਣਿਆ ਹੈ। ਸ਼ੋਸ਼ਲ ਮੀਡੀਆ ਤੇ ਪਹਿਚਾਣ ਬਣਾ ਚੁੱਕੇ ਇਸ ਗਰੀਬ ਕਲਾਕਾਰ ਦੀ ਦਿਲੀ ਇੱਛਾ ਸੀ ਕਿ ਮੇਰਾ ਕੰਪਨੀ ਵਿੱਚ ਗੀਤ ਰਿਕਾਰਡਿੰਗ ਹੋਵੇ। ਅੱਜ ਕੱਲ ਇਸ ਦਾ ਨਵਾਂ ਰਿਕਾਰਡ ਹੋਇਆ ‘ਕਿਸਮਤ ਨੂੰ ਜਿੰਦਰੇ’ ਵੀਡੀਓ ਗੀਤ ਯੂ ਟਿਊਬ ਤੇ ਕਾਫੀ ਚਰਚਾ ਵਿੱਚ ਚੱਲ ਰਿਹਾ ਹੈ, ਦਰਸ਼ਕ ਵੱਡੀ ਗਿਣਤੀ ਦੇ ਰਹੇ ਹਨ। ਕਿਸਮਤ ਨੂੰ ਜਿੰਦਰੇ ਗੀਤ ਜਿੱਥੇ ਗੁਲਜ਼ਾਰ ਖਾਂ ਨੇ ਆਪਣੀ ਸੁਰੀਲੀ ਆਵਾਜ ਵਿੱਚ ਗਾਇਆ ਉੱਥੇ ਹੀ ਪੰਜਾਬ ਦੇ ਪ੍ਰਸਿੱਧ ਗੀਤਕਾਰ ਤੇ ਨਿਰਮਾਤਾ ਸੰਗਦਿਲ 47 ਨੇ ਲਿਖਿਆ ਹੈ। ਇਸ ਗੀਤ ਦੀ ਵੀਡੀਓ ਜੀਤ ਭੜੀ ਵਾਲਾ, ਮੈਡੋਲੀਅਨ ਸੁਖਮਨ ਹੀਰਕੇ, ਸੰਗੀਤ ਫੋਕ ਸਟਾਇਲ, ਸੰਗਦਿਲ 47 ਫਿਲਮਜ ਕਲਾਕ੍ਰਿਤੀ ਪੋਲੀਵੁੱਡਬੱਜ ਲੇਬਲ ਹੇਠ ਰਿਲੀਜ ਕਰਕੇ ਮਾਰਕੀਟ ਵਿੱਚ ਉਤਾਰਿਆ ਗਿਆ ਹੈ। ਇਸ ਗੀਤ ਦੇ ਆਉਣ ਤੋਂ ਬਾਅਦ ਕਮੈਂਟਾ ਰਾਹੀਂ ਗੀਤਕਾਰ ਸੰਗਦਿਲ 47 ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੇ ਇੱਕ ਗਰੀਬ ਕਲਾਕਾਰ ਦੀ ਮਦਦ ਕੀਤੀ ਹੈ। ਇਸ ਗੀਤ ਨੂੰ ਤੁਸੀਂ ਯੂ ਟਿਊਬ ਤੇ ਸੰਗਦਿਲ 47 ਫਿਲਮਜ ਕੰਪਨੀ ਦੇ ਚੈਨਲ ਤੇ ਦੇਖ ਸਕਦੇ ਹੋ।