22.5 C
United Kingdom
Sunday, June 21, 2026

More

    ਇਨਸਾਨ

    ਰਜਨੀ ਵਾਲੀਆ, ਕਪੂਰਥਲਾ

    ਤੂੰ ਵੀ ਇੱਕ ਇਨਸਾਨ ਹੈਂ,
    ਤੇ ਮੈਂ ਵੀ ਇੱਕ ਇਨਸਾਨ ਹਾਂ |
    ਤੂੰ ਵੀ ਹਾਲੇ ਨਾਦਾਨ ਹੈਂ,
    ਤੇ ਮੈਂ ਵੀ ਹਾਲੇ ਨਾਦਾਨ ਹਾਂ |

    ਪੈਸ ਹੱਥ ਵਿੱਚ ਆ ਜਾਵੇ,
    ਤਾਂ ਤੂੰ ਫਿਤਰਤ ਬਦਲ ਲਵੇਂ |
    ਤੂੰ ਰੱਬ ਨੂੰ ਆਖੇਂ ਕੌਣ ਏਂ,
    ਤੇ ਖੁਦ ਨੂੰ ਕਹੇਂ ਭਗਵਾਨ ਹਾਂ |

    ਤੂੰ ਗਲਤੀ ਕਰਕੇ ਮੰਨਦਾ ਨਈਂ,
    ਤੇ ਮੁੜ ਮਗਰੋਂ ਪਛਤਾਉਂਦਾ ਨਾ |
    ਮੈਂ ਤਾਂ ਬੰਦਿਆ ਤੇਰੀ ਇਸੇ,
    ਗੱਲ ਤੋਂ ਹੀ ਪਰੇਸ਼ਾਨ ਹਾਂ |

    ਇੱਕ ਕੌਲ ਕਰੇ ਦੂਜਾ ਪੂਰਾ ਉੱਤਰੇ,
    ਦਿਲ ਦੇ ਵਿੱਚ ਮੁਹੱਬਤ ਰੱਖੇ |
    ਐਸੇ ਤਾਂ ਇਨਸਾਨ ਦੇ ਉੱਤੋਂ,
    ਮੈ ਸੱਚ ਮੁੱਚ ਹੈਰਾਨ ਹਾਂ |

    ਜੋ ਮਾਲਕ ਮੇਰੇ ਲਈ ਕਰਦਾ ਏ,
    ਮੈਂ ਉਸਨੂੰ ਕੀਵੇਂ ਵਿਸਾਰ ਦਿਆਂ |
    ਓ ਮੇਰੀ ਪਹਿਚਾਣ ਹੈ ਤੇ ,
    ਹੁਣ ਮੈ ਉਸਦੀ ਪਹਿਚਾਨ ਹਾਂ |

    ਓ ਮਹਿਕਾਂ ਦੀ ਗਾਗਰ ਏ ਤੇ,
    ਮੈਂ ਗਾਗਰ ਵਿੱਚ ਮਹਿਕ ਜਈ |
    ਰਜਨੀ ਜੇ ਓ ਫੁੱਲ ਗੁਲਾਬ ਦਾ,
    ਤਾਂ ਮੈਂ ਉਸਦੀ ਗੁਲਦਾਨ ਹਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!