17 C
United Kingdom
Sunday, June 21, 2026

More

    ਮੁਸਲਿਮ ਫਰੰਟ ਪੰਜਾਬ ਦੇ ਜ਼ਿਲ੍ਹਾ ਮੋਗਾ ਇਕਾਈ ਦੀ ਇਕੱਤਰਤਾ

    ਨਿਹਾਲ ਸਿੰਘ ਵਾਲਾ (ਜਗਵੀਰ ਆਜ਼ਾਦ)

    ਅੱਜ ਮੁਸਲਿਮ ਫ਼ਰੰਟ ਪੰਜਾਬ ਜ਼ਿਲ੍ਹਾ ਮੋਗਾ ਯੂਨਿਟ ਦੀ ਮੀਟਿੰਗ ਅਬੂ ਬਕਰ ਮਸਜਿਦ, ਨਿਹਾਲ ਸਿੰਘ ਵਾਲਾ ਵਿਖੇ ਹੋਈ। ਇਹ ਮੀਟਿੰਗ ਡਾ ਫਕੀਰ ਮੁਹੰਮਦ, ਚੇਅਰਮੈਨ ਮੁਸਲਿਮ ਫਰੰਟ ਪੰਜਾਬ, ਦੀ ਅਗਵਾਈ ਹੇਠ ਅਤੇ ਸੂਬਾ ਸਕੱਤਰ ਸਰਫਰੋਜ਼ ਅਲੀ, ਮੋਗਾ ਤੇ ਕੈਸ਼ੀਅਰ ਨੂਰ ਮੁਹੰਮਦ ਲੰਡੇ ਬਾਘਾ ਪੁਰਾਣਾ ਦੀ ਮੌਜੂਦਗੀ ਵਿੱਚ ਹੋਈ ।

    ਇਸ ਮੀਟਿੰਗ ਵਿੱਚ ਮੋਗਾ ਦੇ ਚਾਰੇ ਹਲਕਿਆ ਦੀਆਂ ਮੁਸਲਿਮ ਵੈੱਲਫੇਅਰ ਕਮੇਟੀਆਂ ਦੇ ਅਹੁਦੇਦਾਰਾਂ ਨੇ ਆਪਣੀ ਆਪਣੀ ਹਾਜ਼ਰੀ ਲਵਾਈ। ਅੰਤ ਵਿੱਚ ਮੁਸਲਿਮ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਇਕਾਈ ਦੀ 21 ਮੈਂਬਰੀਂ ਕਮੇਟੀ ਗਠਿਤ ਕੀਤੀ ਗਈ।

    ਇਸ ਕਮੇਟੀ ਦੇ ਚੁਣੇ ਗਏ ਨੁਮਾਇੰਦਿਆਂ ਨੇ ਜਿੱਥੇ ਜ਼ਮੀਨੀ ਪੱਧਰ ਤੇ ਕਾਰਗੁਜ਼ਾਰੀ ਕਰਨ ਦਾ ਯਕੀਨ ਦਿਵਾਇਆ, ਉਥੇ ਹੀ ਆਉਣ ਵਾਲੇ ਟਾਈਮ ਵਿਚ ਪੰਜਾਬ ਵਕਫ਼ ਬੋਰਡ ਵੱਲੋਂ ਕੀਤਾ ਗਿਆ ਪੰਜਾਬੀ ਮਾਂ ਬੋਲੀ ਦਾ ਅਪਮਾਨ ਅਤੇ ਬੇਰੁਜ਼ਗਾਰ ਪੰਜਾਬੀ ਨੌਜਵਾਨ ਮੁਸਲਮਾਨਾਂ ਨਾਲ ਕਿਤਿਆਂ ਜਾ ਰਹਿਆਂ ਵਧੀਕੀਆਂ ਦੇ ਖ਼ਿਲਾਫ਼ ਇਕੱਠੇ ਖੜ੍ਹੇ ਹੋਣ ਦਾ ਪ੍ਰਣ ਕੀਤਾ। ਇਸ ਸਮੇਂ ਬੋਲਦਿਆਂ ਫਕੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਪੰਜਾਬੀ ਪੰਜਾਬੀਅਤ, ਇਹੀ ਪੰਜਾਬੀ ਮੁਸਲਮਾਨਾਂ ਦਾ ਨਾਅਰਾ ਹੈ। ਉਹਨਾਂ ਕਿਹਾ ਕਿ ਫਰੰਟ ਨਾਲ ਜੁੜਨ ਲਈ 90410 77146 ਤੇ ਸੰਪਰਕ ਕੀਤਾ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!