ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਹੇਅਰਫੋਰਡਸ਼ਾਇਰ ਦੇ ਇੱਕ ਸਬਜ਼ੀ ਫਾਰਮ ਵਿਚ ਵਾਇਰਸ ਦੇ ਲੱਛਣ ਹੋਣ ‘ਤੇ ਟੈਸਟ ਕਰਵਾਉਣ ‘ਤੇ 73 ਵਰਕਰਾਂ ਦੇ ਕੋਰੋਨਾ ਪੌਜੇਟਿਵ ਹੋਣ ਦੀ ਪੁਸ਼ਟੀ ਹੋਈ ਹੈ ਜਦ ਕਿ 200 ਹੋਰ ਕਾਮਿਆਂ ਨੂੰ ਸਾਈਟ ‘ਤੇ ਇਕਾਂਤਵਾਸ ‘ਚ ਰਹਿਣ ਲਈ ਕਿਹਾ ਗਿਆ ਹੈ। ਮਿਡਲੈਂਡਜ਼ ਦੇ ਕਈ ਇਲਾਕਿਆਂ ਵਿੱਚ ਹਾਲ ਹੀ ਦੇ ਹਫ਼ਤਿਆਂ ਵਿੱਚ ਕੇਸਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਫਾਰਮ ਵਿਚ ਦਰਜਨਾਂ ਕਾਮੇ ਰਹਿੰਦੇ ਹਨ ਜੋ ਕਿ ਸਬਜ਼ੀਆਂ ਤੋੜਨ ਅਤੇ ਪੈਕ ਕਰਕੇ ਆਪਣੇ ਦਿਨ ਬਤੀਤ ਕਰਦੇ ਹਨ। ਇਸ ਸੰਬੰਧ ਵਿੱਚ ਕੇਟੀ ਸਪੇਨਸ, ਪੀਐਚਈ ਮਿਡਲੈਂਡਜ਼ ਹੈਲਥ ਪ੍ਰੋਟੈਕਸ਼ਨ ਡਾਇਰੈਕਟਰ ਨੇ ਕਿਹਾ ਕਿ “ਇਸ ਹਫ਼ਤੇ ਦੇ ਸ਼ੁਰੂ ਵਿਚ ਬਹੁਤ ਸਾਰੇ ਕਾਮਿਆਂ ਵਿੱਚ ਵਾਇਰਸ ਦੇ ਲੱਛਣ ਪਾਏ ਗਏ। ਜਾਂਚ ਦੌਰਾਨ ਉਹ ਸਕਾਰਾਤਮਕ ਪਾਏ ਗਏ। ਹੋਰ ਸਟਾਫ ਵੀ ਟੈਸਟਾਂ ਦੇ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ, ਪਰ ਅਜੇ ਤੱਕ 73 ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।