
ਕਰੀਬ ਚਾਰ ਘੰਟਿਆਂ ਦੇ ਧਰਨੇ ਤੋ ਬਾਅਦ ਹੋਇਆ ਮਾਮਲਾ ਦਰਜ
ਹੰਡਿਆਇਆ 11 ਜੁਲਾਈ
ਲਿਆਕਤ ਅਲੀ, ਕਰਨ ਬਾਵਾ
ਬੀਤੀ ਕੱਲ੍ਹ ਕਸਬਾ ਹੰਡਿਆਇਆ ਦੇ ਵਾਰਡ ਨੰਬਰ ਗਿਆਰ੍ਹਾਂ ਦੇ ਇੱਕ ਨੋਜੁਆਨ ਵੱਲੋਂ ਕੋਈ ਜਹਿਰਲੀ ਵਸਤੂ ਨਿਗਲਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਹੰਡਿਆਇਆ ਦੇ ਵਾਰਡ ਨੰਬਰ ਗਿਆਰ੍ਹਾਂ ਸਰਾਂ ਪੱਤੀ ਵਿੱਚ ਰਹਿਣ ਵਾਲੇ ਨੋਜੁਆਨ ਜਸਵਿੰਦਰ ਭਾਰਯਵਾਜ ਓਰਫ਼ ਮਿੱਠਾ ਪੁੱਤਰ ਹਰਗੋਪਾਲ ਚੰਦ ਉਮਰ ਕਰੀਬ 37 ਸਾਲ ਜੋ ਕਿ ਪਹਿਲਾ ਇਲਾਕੇ ਅੰਦਰ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਤੇ ਹੁਣ ਕਰੀਬ ਤਿੰਨ ਸਾਲ ਤੋਂ ਰਾਏਕੋਰਟ ਰੋਡ ਬਰਨਾਲਾ ਦੀ ਇੰਡਿਆ ਟਿੰਬਰ ਸਟੋਰ ਨਾਮਕ ਫਰਮ ਕੋਲ ਬਾਤੌਰ ਸਲੇਜ਼ਮੈਨ ਦਾ ਕੰਮ ਕਰਦਾ ਆ ਰਿਹਾ ਸੀ ਜਿਸ ਵੱਲੋਂ ਲੰਘੀ ਸਾਮ ਕੋਈ ਜਹਿਰਲੀ ਵਸਤੂ ਨਿਗਲ ਲਈ ਜਿਸ ਦੀ ਭਿਅਨਕ ਪਰਿਵਾਰ ਨੂੰ ਲੱਗਣ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਨੂੰ ਬਰਨਾਲਾ ਦੇ ਇੱਕ ਪ੍ਰਾਇਵੇਟ ਹਸਪਤਾਲ ਲਿਜਾਇਆ ਗਿਆ।ਜਿਥੇ ਇਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਕਿਸੇ ਬਾਹਰਲੇ ਹਸਪਤਾਲ ਰੈਫਰ ਕਰ ਦਿੱਤਾ ਗਿਆ।ਪਰਿਵਾਰਕ ਮੈਂਬਰਾਂ ਅਨੁਸਾਰ ਇਸਨੂੰ ਉਹ ਬਠਿੰਡਾ ਹਸਪਤਾਲ ਲਿਜਾਇਆ ਗਿਆ।ਜਿਥੇ ਡਾਰਕਰਾਂ ਵੱਲੋਂ ਇਸਨੂੰ ਮ੍ਰਿਤਕ ਘੋਸਿਤ ਕਰ ਦਿੱਤਾ ਗਿਆ।
ਮ੍ਰਿਤਕ ਦੇ ਵੱਡੇ ਭਰਾ ਭੂਸਣ ਕੁਮਾਰ ਅਤੇ ਰਣਜੀਤ ਰਾਜ ਨੇ ਦੱਸਿਆ ਕਿ ਜਿਸ ਫਰਮ ਕੋਲ ਮ੍ਰਿਤਕ ਕੰਮ ਕਰਦਾ ਸੀ ਉਸਦੇ ਮਾਲਕਾਂ ਵੱਲੋਂ ਇਸਨੂੰ ਕਰੀਬ ਪੰਜ ਛੇ ਮਹੀਨਿਆ ਤੋਂ ਤਨਖਾਹ ਨਹੀਂ ਦਿੱਤੀ ਗਈ ਅਤੇ ਇਸਨੂੰ ਲਗਾਤਾਰ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਅੱਜ ਉਨ੍ਹਾਂ ਦੇ ਭਰਾ ਵੱਲੋਂ ਕੋਈ ਜਹਿਰਲੀ ਵਸਤੂ ਨਿਗਲਕੇ ਆਤਮ ਹੱਤਿਆ ਕਰ ਲਈ ਹੈ।ਮ੍ਰਿਤਕ ਜਸਵਿੰਦਰ ਸਿੰਘ ਪਿਛੇ ਪਤਨੀ ਅਤੇ 13 ਸਾਲਾਂ ਧੀ ਨੂੰ ਛੱਡ ਗਿਆ।
ਪਰਿਵਾਰ ਵੱਲੋਂ ਲਗਾਇਆ ਅਣਮਿੱਥੇ ਸਮੇਂ ਲਈ ਧਰਨਾ
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਮੁਲਾਜਮ ਯੂਨੀਅਨ ਵੱਲੋਂ ਪੁਲੀਸ ਦੀ ਢਿੱਲੀ ਕਾਰਗੁਜਾਰੀ ਕਾਰਨ ਪੁਲੀਸ ਚੋਂਕੀ ਹੰਡਿਆਇਆ ਦੇ ਮੁੱਖ ਗੇਟ ਅੱਗੇ ਧਰਨਾ ਲਗਾ ਦਿੱਤਾ ਗਿਆ।ਧਰਨਾਕਾਰੀਆਂ ਨੇ ਮੰਗ ਕੀਤੀ ਇੰਡਿਆ ਟਿੰਬਰ ਸਟੋਰ ਦੇ ਮਾਲਕ ਰਵਿੰਦਰ ਬਾਂਸਲ ਅਤੇ ਸਾਹਿਲ ਬਾਂਸਲ ਉਪੱਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਜਿਸ ਨੂੰ ਲੈਕੇ ਧਰਨਾਕਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਸੁਰੂ ਕਰ ਦਿੱਤਾ ਗਿਆ।
ਮੁਲਾਜਮ ਯੂਨੀਅਨ ਦੇ ਆਗੂ ਕਰਮਜੀਤ ਸਿੰਘ ਬੀਹਲਾ, ਤਰਸੇਮ ਸਿੰਘ ਭੱਠਲ, ਗੁਰਦੀਪ ਸਿੰਘ ਛੰਨਾ, ਖੁਸਮੰਦਰ ਸਿੰਘ ਬਿੱਟੂ, ਦਰਸਨ ਸਿੰਘ ਚੀਮਾ, ਬਲਵੰਤ ਸਿੰਘ ਭੁੱਲਰ,ਨਛੱਤਰ ਸਿੰਘ ਭਾਈਰੂਪਾ ਆਦਿ ਨੇ ਪੁਲੀਸ ਉੱਪਰ ਗੰਭੀਰ ਦੋਸ ਲਗਾਉਂਦਿਆ ਕਿਹਾ ਕਿ ਪੁਲੀਸ ਵੱਲੋਂ ਦੋਸੀਆਂ ਨੂੰ ਬਚਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਰਵਿੰਦਰ ਬਾਂਸਲ ਅਤੇ ਸਾਹਿਲ ਬਾਂਸਲ ਵੱਲੋਂ ਮ੍ਰਿਤਕ ਨੂੰ ਲਗਾਤਾਰ ਮਾਨਸਿਕ ਪ੍ਰੇਸਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਹੀ ਮ੍ਰਿਤਕ ਨੂੰ ਆਤਮ ਹੱਤਿਆ ਲਈ ਮਜਬੂਰ ਕੀਤਾ ਜਾ ਰਿਹਾ ਸੀ ਜਿਸ ਕਾਰਨ ਜਸਵਿੰਦਰ ਭਾਰਦਵਾਜ ਵਾਜ ਉਰਫ਼ ਮਿੱਠਾ ਵੱਲੋਂ ਆਤਮ ਹੱਤਿਆ ਕੀਤੀ ਹੈ ਅਤੇ ਦੋਸੀਆਂ ਉੱਪਰ
ਕਰੀਬ ਚਾਰ ਘੰਟਿਆਂ ਦੇ ਧਰਨੇ ਤੋਂ ਬਾਅਦ ਹੋਇਆ ਪਰਚਾ ਦਰਜ਼
ਪਰਿਵਾਰਕ ਮੈਂਬਰਾਂ ਵੱਲੋਂ ਕਰੀਬ ਚਾਰ ਘੰਟਿਆਂ ਦੇ ਧਰਨੇ ਤੋਂ ਬਾਅਦ ਇੰਡੀਆ ਟਿੰਬਰ ਸਟੋਰ ਦੇ ਮਾਲਕਾਂ ਖਿਲਾਫ਼ ਕੀਤਾ ਇਰਾਦਾ ਏ ਕਤਲ ਦਾ ਪਰਚਾ ਦਰਜ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਭਾਰਦਵਾਜ ਉਰਫ ਮਿੱਠਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਇੰਡੀਆ ਟਿੰਬਰ ਸਟੋਰ ਦੇ ਮਾਲਕ ਰਵਿੰਦਰ ਕੁਮਾਰ ਬਾਂਸਲ ਅਤੇ ਸਾਹਿਲ ਬਾਂਸਲ ਖਿਲਾਫ਼ ਵੱਖ ਵੱਖ ਧਰਾਵਾ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ