1.5 C
United Kingdom
Saturday, March 7, 2026

More

    ਕੀਰਤ ਸਿੰਗਲਾ ਦਾ ਗੀਤ ‘ਹੱਕ ਤਾਂ ਖੋਹਣੇ ਪੈਂਦੇ ਨੇ’ ਚਰਚਾ ‘ਚ

    ਬਰਨਾਲਾ 11 ਜੁਲਾਈ ( ਆਰਕੇ ਵਰਮਾ )
    ਪੇਸ਼ੇ ਵਜੋ ਵਕਾਲਤ ਕਰਦੇ ਐਡਵੋਕੇਟ ਕੀਰਤ ਸਿੰਗਲਾ ਨੇ ਗਾਇਕੀ ਚ ਪੈਰ ਧਰਦਿਆਂ ਹੁਣ ਤੱਕ ਦੋ ਗੀਤ ਸਰੋਤਿਆਂ ਦੀ ਕਚਿਹਰੀ ਵਿਚ ਪੇਸ਼ ਕੀਤੇ ਹਨ ਜਿਹਨਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਕੀਰਤ ਸਿੰਗਲਾ ਨੇ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਗਾਉਣ ਤੇ ਲਿਖਣ ਦਾ ਸ਼ੌਕ ਸੀ, ਜਿਸ ਨੂੰ ਉਸਨੇ ਜਿੰਦਗੀ ਦੇ ਸਾਢੇ ਤਿੰਨ ਦਹਾਕਿਆਂ ਬਾਅਦ ਪੂਰਾ ਕੀਤਾ ਹੈ। ਕੀਰਤ ਦੇ ਲਿਖੇ ਤੇ ਗਾਏ ਪਹਿਲੇ ਗੀਤ ‘ਇਨਸਾਨ’ ਵਿਚ ਧਾਰਮਿਕ ਫਿਰਕਾ ਪ੍ਰਸਤੀ ਦੇ ਖਿਲਾਫ ਜ਼ੋਰਦਾਰ ਚੋਟ ਕਰਦੇ ਹੋਏ, ਲੋਕਾਂ ਨੂੰ ਧਰਮ ਦੇ ਠੇਕੇਦਾਰਾਂ ਤੋ ਬਚਣ ਦੀ ਪ੍ਰੇਰਣਾ ਦਿੱਤੀ ਹੈ, ਜਿਸਨੂੰ ਦਰਸ਼ਕਾਂ ਵੱਲੋ ਭਰਵਾਂ ਹੁੰਗਾਰਾ ਮਿਲਿਆ। ਕੀਰਤ ਸਿੰਗਲਾ ਵੱਲੋ ਲਿਖੇ ਅਤੇ ਗਾਏ ਦੂਜੇ ਗੀਤ ‘ਹੱਕ ਤਾਂ ਖੋਹਣੇ ਪੈਦੇਂ ਨੇ’ ਨੂੰ ਹਰਮੇਸ਼ ਕਲਸੀ ਨੇ ਸੰਗੀਤਕ ਧੁੰਨਾਂ ਨਾਲ ਸਿੰਗਾਰਿਆ ਹੈ। ਇਸ ਗੀਤ ਰਾਹੀਂ ਕੀਰਤ ਸਿੰਗਲਾ ਨੇ ਗੰਧਲੀ ਹੋ ਚੁੱਕੀ ਰਾਜਨੀਤੀ ਅਤੇ ਮਾੜੇ ਸਿਸਟਮ ਵਿਚ ਲੋਕਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਗਾਣੇ ਨੂੰ ਦੇਸ਼ ਵਿਦੇਸ਼ ਵਿਚ ਯੂ-ਟਿਊਬ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!