ਲੰਡਨ/ਬਰਮਿੰਘਮ (ਸੰਜੀਵ ਭਨੋਟ)

ਕੋਰੋਨਾ ਮਹਾਂਮਾਰੀ ਦੇ ਚਲਦੇ ਦੇਸ਼ ਵਿਦੇਸ਼ ਵਿੱਚ ਮੌਤਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਬਰਤਾਨੀਆ ਵਿੱਚ ਵੀ ਮੌਤਾਂ ਦੀ ਗਿਣਤੀ ਕਾਫੀ ਤੇਜੀ ਨਾਲ ਵਾਧਾ ਹੋ ਰਿਹਾ ਹੈ। ਲੰਡਨ ਦੇ ਸ਼ਹਿਰ ਸਲੌਹ ਤੋਂ ਮੌਜੂਦਾ ਕੌਂਸਲਰ ਸ਼ਬਨਮ ਸਾਦਿਕ ਦੀ ਕਰੋਨਾ ਵਾਇਰਸ ਕਰਕੇ ਸੋਮਵਾਰ 06/04/20 ਨੂੰ ਮੌਤ ਹੋ ਗਈ ਹੈ ਉਹ ਪਾਕਿਸਤਾਨ ਨੂੰ ਛੁੱਟੀਆਂ ਕੱਟਣ ਵਾਸਤੇ ਗਈ ਹੋਈ ਸੀ।
ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਟਵੀਟ ਵਿਚ ਸ਼ਬਨਮ ਸਾਦਿਕ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ ਤੇ ਕਿਹਾ ਸ਼ਬਨਮ ਸਾਦਿਕ ਦਾ ਅਚਾਨਕ ਜਾਣਾ ਪਾਰਟੀ ਤੇ ਕਮਿਊਨਟੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸ਼ਬਨਮ ਆਪਣੇ ਪਿੱਛੇ ਆਪਣੇ ਪਤੀ ਸਮੇਤ 5 ਬੱਚੇ ਛੱਡ ਗਈ ਹੈ। ਪਾਰਟੀ ਦੇ ਸਾਰੇ ਅਹੁਦੇਦਾਰਾਂ ਨੇ ਸ਼ਬਨਮ ਸਾਦਿਕ ਦੀ ਮੌਤ ਅਫ਼ਸੋਸ ਪ੍ਰਗਟ ਕੀਤਾ ਹੈ।